ਪੰਜਾਬੀ ਲਿਖਾਰੀ ਸਭਾ ਮਕਸੂਦੜਾ ਵਲੋਂ ਬਲਵੰਤ ਮਾਂਗਟ ਨਾਲ ਮੇਰੀ” ਗੱਲ ” ਤਹਿਤ ਗੱਲਬਾਤl

——————–
ਪਾਇਲ ::::::::::::::::::::::       ਇਥੋਂ ਥੋੜੀ ਦੂਰ ਪਿੰਡ ਮਕਸ਼ੂਦੜਾ ਵਿਖ਼ੇ  ਪੰਜਾਬੀ ਲਿਖਾਰੀ ਸਭਾ ਮਕਸੂਦੜਾ ਵੱਲੋਂ, ਮਹੀਨਾਵਾਰ ਇਕੱਤਰਤਾ ਮੌਕੇ, ਪ੍ਰਸਿੱਧ ਦਾਰਸ਼ਨਿਕ ਲੇਖਕ ਬਲਵੰਤ ਮਾਂਗਟ ਨਾਲ, ਪ੍ਰੋਗਰਾਮ “ਮੇਰੀ ਗੱਲ” ਤਹਿਤ ਗੱਲਬਾਤ ਕੀਤੀ ਗਈ।ਅਪਣੀ ਕਿਤਾਬ “ਰਾਵਣ ਤੋਂ ਬੰਦੇ ਤੱਕ” ਦੇ ਸੰਦਰਭ ਵਿੱਚ ਬੋਲਦਿਆਂ ਬਲਵੰਤ ਮਾਂਗਟ ਨੇ ਕਿਹਾ,ਕਿ ਜੇਤੂਆਂ ਵੱਲੋਂ ਲਿਖਾਏ ਇਤਿਹਾਸ ਵਿੱਚ ਹਾਰਨ ਵਾਲਿਆਂ ਨੂੰ ਹਮੇਸ਼ਾ ਹੀ ਖਲਨਾਇਕ ਬਣਾਕੇ ਪੇਸ਼ ਕੀਤਾ ਜਾਂਦਾ ਹੈ। ਇਤਿਹਾਸ ਦੇ ਮਾਮਲੇ ਵਿੱਚ ਕਦੇ ਵੀ ਲਕੀਰ ਦੇ ਫਕੀਰ ਨਹੀਂ ਬਣਨਾ ਚਾਹੀਦਾ, ਸਗੋਂ ਖੁਲ੍ਹੇ ਦਿਮਾਗ ਨਾਲ ਹਾਲਾਤ ਨੂੰ ਵਾਚ ਕੇ,ਸੱਚ ਦੀ ਤਲਾਸ਼ ਕਰਨੀ ਚਾਹੀਦੀ ਹੈ।
ਗੁਰਮੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਵਿੱਚ ਡੇਢ ਦਰਜਨ ਦੇ ਕਰੀਬ ਲੇਖਕ ਅਤੇ ਸਾਹਿਤ ਪ੍ਰੇਮੀ ਹਾਜਰ ਹੋਏ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਪ੍ਰਸਿੱਧ ਗ਼ਜ਼ਲਗੋ ਰਾਮ ਸਿੰਘ ਭੀਖੀ ਨੇ ਗ਼ਜ਼ਲ ਸੁਣਾ ਕੇ ਕੀਤੀ। ਫਿਰ ਅਮਰਿੰਦਰ ਸੋਹਲ, ਰੋਹਿਤ ਵਰਮਾ ਅਤੇ ਗੁਰਦਿਆਲ ਦਲਾਲ ਨੇ ਗ਼ਜ਼ਲ, ਮਨਜੀਤ ਘਣਗਸ,ਪ੍ਰੀਤ ਸਿੰਘ ਸੰਦਲ, ਜਗਦੇਵ ਮਕਸੂਦੜਾ, ਅਨਿਲ ਫ਼ਤਹਿਗੜ੍ਹ ਜੱਟਾਂ, ਪਾਲਾ ਰਾਜੇਵਾਲੀਆ ਨੇ ਗੀਤ ਅਤੇ ਸੁਰਿੰਦਰ ਰਾਮਪੁਰੀ ਨੇ ਅਪਣੀ ਅਨੁਵਾਦਿਤ ਪੁਸਤਕ ਵਿੱਚੋਂ ਦੋ ਕਵਿਤਾਵਾਂ ਸੁਣਾਈਆਂ। ਸੁਣਾਈਆਂ ਰਚਨਾਵਾਂ ‘ਤੇ ਬਹੁਤ ਹੀ ਗੰਭੀਰ ਚਰਚਾ ਹੋਈ,ਜਿਸ ਵਿੱਚ ਹੋਰਨਾਂ ਤੋਂ ਇਲਾਵਾ ਜਸਵੀਰ ਝੱਜ, ਗੁਰਿੰਦਰ ਕੂਹਲੀ, ਦਰਸ਼ਨ ਸਿੰਘ, ਹਰਜੀਤ ਗਿੱਲ, ਗੁਰਜੋਤ ਕੂਹਲੀ, ਫੌਜੀ ਬਲਜੀਤ ਅਤੇ ਹਰਜੀਤ ਵੈਦ ਨੇ ਭਾਗ ਲਿਆ।

Leave a Reply

Your email address will not be published.


*


%d