ਪੰਜਾਬੀਆ ਨੇ ਪੰਜਾਬ ਨੂੰ ਤਕੜਾ ਕਰਨ ਲਈ ਸ਼੍ਰੌਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਮਨ ਬਣਾ ਲਿਆ – ਹਰਸਿਮਰਤ ਕੋਰ ਬਾਦਲ 

ਮਾਨਸਾ ( ਡਾ.ਸੰਦੀਪ ਘੰਡ) ਖ਼ਜ਼ਾਨੇ ਨੂੰ ਚੂਨਾ ਲਗਾਉਣ ਦੀ ਪਿਰਤ ਦਿੱਲੀ ਮਾਡਲ ਤੋਂ ਸ਼ੁਰੂ ਹੋਈ
ਅੱਜ ਬੀਬਾ ਹਰਸਿਮਰਤ ਕੋਰ ਬਾਦਲ ਮੈਂਬਰ ਪਾਰਲੀਮੈਂਟ ਸਾਬਕਾ ਕੇਂਦਰੀ ਮੰਤਰੀ ਨੇ ਹਲਕਾ ਸਰਦੂਲਗੜ੍ਹ ਦੇ ਪਿੰਡ ਮੀਆਂ , ਟਾਂਡੀਆਂ ,ਝੇਰਿਆਵਾਲੀ, ਛਾਪਿਆਵਾਲੀ,ਉੱਡਤ ਭਗਤ ਰਾਮ , ਮੌਜੀਆਂ  ਵਿੱਚ ਵਰਕਰ ਮਿਲਣੀ ਦੋਰਾਨ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਦੀ ਮੋਜੂਦਾ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਫੇਲ ਹੋ ਚੁੱਕੀ ਹੈ । ਇਸ ਕਰਕੇ ਪੰਜਾਬੀਆ ਦੇ ਮਨ ਤੋ ਉਤਰ ਗਈ ਹੈ । ਪੰਜਾਬ ਨੂੰ ਇਹਨਾਂ ਬੇਇਮਾਨ ਲੋਕਾਂ ਤੋ ਖਹਿੜਾ ਛੁਡਾਵਾਉਣ ਲਈ ਤੇ ਪੰਜਾਬ ਨੂੰ ਤਕੜਾ ਕਰਨ ਲਈ ਸ਼੍ਰੌਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਮਨ ਬਣਾ ਲਿਆ ਹੈ । ਕਿਉਕਿ ਬੂਰੀ ਤਰਾ ਫੇਲ ਹੋ ਚੁੱਕੀ ਕਾਨੂੰਨ ਵਿਵਸਥਾ ਦਾ ਕੋਈ ਕੋਈ ਹੱਲ ਨਿਕਲਦਾ ਦਿਖਾਈ ਨਹੀ ਦੇ ਰਿਹਾ ਹੈ । ਗਲੀ ਗਲੀ ਵਿੱਚ ਨਸ਼ੇ ਵਿਕ ਰਹੇ ਹਨ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ । ਸੂਬੇ ਦੀ ਅਰਥਵਿਵਸਥਾ ਵਿਗੜੀ ਹੋਈ ਹੈ ਖ਼ਜ਼ਾਨੇ ਨੂੰ ਚੂਨਾ ਲਗਾਉਣ ਦੀ ਪਿਰਤ ਦਿੱਲੀ ਮਾਡਲ ਤੋਂ ਦਿਖਾਈ ਦਿੰਦੀ ਹੈ । ਕੇਜਰੀਵਾਲ  ਦੇ ਕੀਤੇ ਘਪਲਿਆਂ ਕਰਕੇ ਅੱਜ ਖੁਦ ਤੇ ਸੀਨੀਅਰ ਵਜ਼ੀਰ ਜੇਲਾਂ ਦੀ ਹਵਾ ਖਾ ਰਹੇ ਹਨ । ਜੇਕਰ ਜਾਂਚ ਹੋਵੇ ਤਾਂ ਪੰਜਾਬ ਦੇ ਕਈ ਆਗੂ ਵੀ ਨਸ਼ੇਆ , ਮਾਈਨਿੰਗ ਤੇ ਹੋਰ ਘਪਲਿਆਂ ਵਿੱਚ ਜੇਲ ਦੀ ਹਵਾ ਖਾਣਗੇ । ਸਰਕਾਰ ਨਿੱਤ ਨਵੇਂ ਕਰਜ਼ੇ ਲੈ ਕੇ ਗੁਜ਼ਾਰੇ ਹੋ ਰਹੇ ਹਨ ਉਹਨਾ ਪੈਸਿਆਂ ਨਾਲ ਕੋਈ ਵਿਕਾਸ ਨਹੀਂ ਹੋ ਰਿਹਾ । ਸੂਬੇ ਵਿੱਚ ਚੱਲ ਰਹੀ ਨਜਾਇਜ਼ ਮਾਈਨਿੰਗ ਜ਼ੋਰਾਂ ਤੇ ਹੈ ਹਾਈਕੋਰਟ ਤੋ ਫਟਕਾਰਾ ਮਿਲ ਰਹੀਆਂ ਹਨ । ਇਸ ਲਈ ਇਹਨਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਦੇ ਲੋਕਾਂ ਨੂੰ ਇਸ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਨਕਾਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਾਮਯਾਬ ਕਰਨਾ ਚਾਹੀਦਾ ਹੈ । ਇਸ ਮੋਕੇ ਦਿਲਰਾਜ ਸਿੰਘ ਭੂੰਦੜ ਸਾਬਕਾ ਵਿਧਾਇਕ , ਸੁਰਜੀਤ ਸਿੰਘ ਰਾਏਪੁਰ , ਜਤਿੰਦਰ ਸਿੰਘ ਸੋਢੀ ਜਿਲਾ ਪ੍ਰਧਾਨ , ਕਰਮਜੀਤ ਕੌਰ ਸਮਾਓ, ਮੇਵਾ ਸਿੰਘ ਸਰਪੰਚ , ਗੁਰਪ੍ਰੀਤ ਸਿੰਘ ਰਾਏਪੁਰ , ਗੁਰਿੰਦਰ ਸਿੰਘ ਮਾਨ ਸੰਦੀਪ ਸਿੰਘ ਗਾਗੋਵਾਲ ,ਹਰਪ੍ਰੀਤ ਸਿੰਘ ਭੂੰਦੜ , ਸਰਦੂਲ ਸਿੰਘ , ਹਰਨਾਮ ਸਿੰਘ ,ਅਮਨਦੀਪ ਨੰਬਰਦਾਰ ਮੀਆ ,ਰਘਬੀਰ ਸਿੰਘ , ਨਵਜੋਤ ਸਿੰਘ , ਬਾਦਲ ਸਿੰਘ , ਗੁਰਮੀਤ ਸਿੰਘ , ਜਗਦੀਪ ਸਿੰਘ ਦੀਪਾ, ਲਾਲ ਸਿੰਘ , ਅਵਤਾਰ ਸ਼ਰਮਾ , ਭੋਲ਼ਾ ਸਿੰਘ ,ਬਿੰਦਰ ਸਿੰਘ , ਹੁਸਨਪ੍ਰੀਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ।

Leave a Reply

Your email address will not be published.


*


%d