ਪਿੰਡ ਸਭਰਾ ਵਿਖੇ ਵਰਲਡ ਕੈਂਸਰ ਕੇਅਰ ਜਾਂਚ ਕੈਂਪ 24 ਫਰਵਰੀ ਨੂੰ 

ਹਰੀਕੇ ਪੱਤਣ/ਪੱਟੀ(ਰਾਕੇਸ਼ ਨਈਅਰ ਚੋਹਲਾ)
ਉੱਘੇ ਸਮਾਜ ਸੇਵੀ ਮਾਸਟਰ ਹਰਭਜਨ ਸਿੰਘ ਵਲੋਂ ਆਪਣੇ ਪੋਤਰੇ ਸ਼ਹਿਰਾਜਬੀਰ ਸਿੰਘ ਦੇ 21ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਵਰਲਡ ਕੈਂਸਰ ਕੇਅਰ ਜਾਂਚ ਕੈਂਪ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਪਿੰਡ ਸਭਰਾ ਵਿਖੇ 24 ਫਰਵਰੀ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਔਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਿਕ ਜਾਂਚ, ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫੀ ਟੈਸਟ,ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ ਪੈਪ ਸਮੀਅਰ,ਮਰਦਾਂ ਦੇ ਗਦੂਦਾਂ ਦੇ ਕੈਂਸਰ ਲਈ ਟੈਸਟ, ਔਰਤਾਂ ਦੇ ਮਰਦਾਂ ਦੀ ਮੂੰਹ ਦੇ ਕੈਂਸਰ ਦੀ ਜਾਂਚ,ਹੱਡੀਆਂ ਦੇ ਟੈਸਟ,ਔਰਤਾਂ ਤੇ ਮਰਦਾਂ ਦੀ ਬਲੱਡ ਕੈਂਸਰ ਦੀ ਜਾਂਚ, ਔਰਤਾਂ ‘ਤੇ ਮਰਦਾਂ ਦਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਟੈਸਟ,ਸ਼ੂਗਰ, ਬਲੱਡ ਪ੍ਰੈਸ਼ਰ ਸਬੰਧੀ ਮੁਫ਼ਤ ਦਵਾਈਆਂ,ਆਮ ਬਿਮਾਰੀਆਂ ਸਬੰਧੀ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ।ਇਸ ਕੈਂਪ ਵਿਚ ਬਾਬਾ ਨਿਹਾਲ ਸਿੰਘ ਜੀ ਦਲ ਪੰਥ ਬਾਬਾ ਬਿਧੀ ਚੰਦ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਕੁਲਵਿੰਦਰ ਸਿੰਘ ਬੱਬੂ,ਰਜਿੰਦਰ ਸਿੰਘ ਕੇਪੀ ਪੱਟੀ,ਡਾ. ਰਜਿੰਦਰ ਸਿੰਘ ਸਾਬਕਾ ਸਰਪੰਚ ਸਭਰਾ ਅਤੇ ਕੈਪਟਨ ਸੱਜਣ ਸਿੰਘ ਸਭਰਾ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

Leave a Reply

Your email address will not be published.


*


%d