“ਨੋਟਾਂ ਤੇ ਵੋਟਾਂ” ਗੀਤ ਨਾਲ ਚਰਚਾ ਵਿੱਚ ਹੈ ਗਾਇਕ ਪਰਮਿੰਦਰ ਸਿੱਧੂ

 ਬਠਿੰਡਾ ::::::::::::::::::::::::::ਅਨੇਕਾਂ ਸੋਲੋ ਅਤੇ ਦੋਗਾਣੇ ਗੀਤਾਂ ਨਾਲ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਵਾਲਾ ਪ੍ਰਸਿੱਧ ਨੌਜਵਾਨ ਗਾਇਕ ਪਰਮਿੰਦਰ ਸਿੱਧੂ ਅੱਜਕੱਲ੍ਹ ਆਪਣੇ ਨਵੇਂ ਗੀਤ ‘ਨੋਟਾਂ ਤੇ ਵੋਟਾਂ’ ਨਾਲ ਚਰਚਾ ਵਿੱਚ ਹੈ, ਇਸ ਦੋਗਾਣੇ ਵਿੱਚ ਪਰਮਿੰਦਰ ਸਿੱਧੂ ਦੇ ਨਾਲ ਪ੍ਰਸਿੱਧ ਗਾਇਕਾ ਦੀਪਕ ਢਿੱਲੋਂ ਨੇ ਸਾਥ ਦਿੱਤਾ ਹੈ, ਜਦਕਿ ਵੀਡੀਓ ਵਿੱਚ ਅਕਾਂਕਸ਼ਾ ਸਰੀਨ ਹੈ। ਇਸ ਗੀਤ ਨੂੰ ਜਿੱਥੇ ਗਾਇਕ ਪਰਮਿੰਦਰ ਸਿੱਧੂ ਅਤੇ ਦੀਪਕ ਢਿੱਲੋਂ ਨੇ ਬਹੁਤ ਹੀ ਵਧੀਆ ਅਤੇ ਨਵੇਕਲੇ ਅੰਦਾਜ਼ ਵਿੱਚ ਗਾਇਆ ਹੈ ਉੱਥੇ ਹੀ ਸੰਗੀਤਕਾਰ ਡੀਜੇ ਨਰਿੰਦਰ ਵੱਲੋਂ ਇਸ ਗੀਤ ਨੂੰ ਸੰਗੀਤ ਰਾਹੀ ਇੱਕ ਵੱਖਰਾਪਣ ਦਿੱਤਾ ਹੈ ਅਤੇ ਇਸ ਗੀਤ ਨੂੰ ਨਿਰਭਈ ਚੁੰਘਾ ਨੇ ਲਿਖਿਆ ਵੀ ਬਾ-ਕਮਾਲ ਹੈ। ਇਸ ਗੀਤ ਦੇ ਵੀਡੀਓ ਨੂੰ ਵੀਡੀਓ ਡਾਇਰੈਕਟਰ ਜਸਪ੍ਰੀਤ ਵੱਲੋਂ ਬਹੁਤ ਖੂਬਸੂਰਤ ਤਰੀਕੇ ਨਾਲ ਫਿਲਮਾਇਆ ਗਿਆ ਹੈ, ਇਸ ਗੀਤ ਦੀ ਐਡੀਟਿੰਗ ਅਤੇ ਡਿਜ਼ਾਇਨ ਹਰਮੀਤ ਐੱਸ ਕਾਲੜਾ ਵੱਲੋਂ ਅਤੇ ਪਬਲੀਸਿਟੀ ਡਿਜ਼ਾਇਨ ਮਨੀ ਸੰਘੇੜਾ ਨੇ ਕੀਤਾ ਹੈ।
        ਜ਼ਿਕਰਯੋਗ ਹੈ ਕਿ ਗਾਇਕ ਪਰਮਿੰਦਰ ਸਿੱਧੂ ਨੇ ਇਸ ਤੋਂ ਪਹਿਲਾਂ ‘ਔਖੇ ਵੇਲੇ’, ’12 ਕਿੱਲੇ’, ‘ਭਈਆਂ ਨੇ ਪੰਜਾਬ ਸਾਂਭ ਲਿਆ’, ‘ਕਾਲਜ’, ‘ਜਹਾਜ’, ‘ਨੋ ਡਾਊਟ’, ‘ਮਾਡਰਨ ਹੀਰ’ (ਬਲਵੀਰ ਚੋਟੀਆਂ ਨਾਲ) ਅਤੇ ‘ਸੌਰੀ-ਸੌਰੀ’ ਆਦਿ ਗੀਤਾਂ ਨਾਲ ਪੰਜਾਬੀ ਗਾਇਕੀ ਵਿੱਚ ਆਪਣਾ ਇੱਕ ਅਲੱਗ ਮੁਕਾਮ ਹਾਸਿਲ ਕੀਤਾ ਹੈ। ਪਰਮਿੰਦਰ ਸਿੱਧੂ ਅਤੇ ਦੀਪਕ ਢਿੱਲੋਂ ਦੇ ਨਵੇਂ ਗੀਤ ‘ਨੋਟਾਂ ਤੇ ਵੋਟਾਂ’ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।

Leave a Reply

Your email address will not be published.


*


%d