ਨੋਜਵਾਨ ਸੇਵਾ ਕਲੱਬ ਮਾਨਸਾ ਦੇ ਅਹੁਦੇਦਾਰਾਂ ਦਾ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਵੱਲੋਂ ਸਨਮਾਨ

 

ਭੀਖੀ:—
ਸ਼ਹੀਦੀ ਦਿਹਾੜੇ ਸਮੇਂ ਮਾਨਸਾ ਕੈਚੀਆਂ ਤੇ ਲੰਗਰ ਦੀ ਸੇਵਾ ਕਰਨ ਵਾਲੀ ਸੰਸਥਾ ਨੋਜਵਾਨ ਸੇਵਾ ਕਲੱਬ ਮਾਨਸਾ ਦੇ ਅਹੁਦੇਦਾਰਾਂ ਦਾ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਵੱਲੋਂ ਸਨਮਾਨ ਕੀਤਾ ਗਿਆ। ਆਹੁਦੇਦਾਰਾ ਨੂੰ ਸਨਮਾਨ ਚਿੰਨ੍ਹ ਤੇ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਨੌਜਵਾਨ ਸੇਵਾ ਕਲੱਬ ਮਾਨਸਾ ਦੇ ਪ੍ਰਬੰਧਕਾਂ ਨੇ ਸਨਮਾਨਿਤ ਕਰਨ ਆਏ ਪਤਵੰਤਿਆ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਦੇ ਕੌਮੀ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਨੋਜਵਾਨ ਸੇਵਾ ਕਲੱਬ ਦੇ ਸਮੂਹ ਅਹੁਦੇਦਾਰਾਂ ਦਾ ਤਨ ਮਨ ਅਤੇ ਧਨ ਨਾਲ ਸਹਿਯੋਗ ਕੀਤਾ ਜਾਵੇ ਇਸ ਮੋਕੇ ਉਹਨਾਂ ਨਾਲ ਗੁਰਪ੍ਰੀਤ ਸਿੰਘ ਗੁਰੀ ਅਤਲਾ ਪ੍ਰਧਾਨ ਮਾਲਵਾ ਜੋਨ ਯੂਥ ਪਾਵਰ ਆਫ਼ ਪੰਜਾਬ,ਸੂਬੇਦਾਰ ਜਗਦੇਵ ਸਿੰਘ ਰਾਏਪੁਰ ਪ੍ਰਧਾਨ ਮਾਲਵਾ ਜੋਨ ਸਾਬਕਾ ਸੈਨਿਕ ਵਿੰਗ, ਸਵਰਨਜੀਤ ਸਿੰਘ ਭੀਖੀ,ਗੁਰਪਾਲ ਸਿੰਘ ਅਤਲਾ,ਬਾਬਾ ਅਮ੍ਰਿਤਪਾਲ ਸਿੰਘ ਭੀਖੀ ਪ੍ਰਧਾਨ ਧਾਰਮਿਕ ਵਿੰਗ ਜਿਲ੍ਹਾ ਮਾਨਸਾ ਤੋਂ ਇਲਾਵਾ ਨੌਜਵਾਨ ਕਲੱਬ ‘ਚ ਰਣਧੀਰ ਸਿੰਘ ਧੀਰਾ ,ਹਰਜੀਤ ਸਿੰਘ ਸੱਗੂ ,ਗੁਰਮੇਲ ਸਿੰਘ ਬਿੱਲੂ,ਹਰਦਿਆਲ ਬਰਨਾਲਾ ,ਨਛੱਤਰ ਸਿੰਘ ਆਦਿ ਮੌਕੇ ਤੇ ਮੌਜੂਦ ਰਹੇ।

Leave a Reply

Your email address will not be published.


*


%d