ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਮੁੱਤੋਂ ਸਕੂਲ ਦੇ ਬੱਚਿਆਂ ਨੂੰ ਕੀਤਾ ਜਾਗਰੂਕ

 ਇਸ ਮੋਕੇ ਪ੍ਰੋਜੇਕਟ  ਡਇਰੈਕਟਰ ਸ਼੍ਰੀ ਚਮਨ ਸਿੰਘ ਨੇ  ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਜਿੱਥੇ ਰੈੱਡ ਕਰਾਸ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਤੇ  ਰੈੱਡ ਕਰਾਸ ਦੁਆਰਾ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਉੱਥੇ ਹੀ ਰੈੱਡ ਕਰਾਸ ਦੇ ਸਭ ਤੋਂ ਪਹਿਲੇ ਪ੍ਰਵਤਕ ਭਾਈ ਘਨੱਈਆ ਜੀ ਦੀ ਜੀਵਨੀ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਰੈੱਡ ਕਰਾਸ ਦਾ ਮੁੱਖ ਮੰਤਵ ਮਨੁੱਖਤਾ ਦੀ ਸੇਵਾ ਕਰਨਾ ਹੈ। ਇਸ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਨਸ਼ਾ ਕਰਨ ਨਾਲ ਵਿਅਕਤੀ ਮਾਨਸਿਕ ਅਤੇ ਸਰੀਰਕ ਰੋਗਾਂ ਦੇ ਪੀੜਿਤ ਹੋ ਜਾਂਦਾ ਹੈ, ਨਸ਼ਿਆਂ ਦੇ ਆਦੀ  ਨੌਜਵਾਨ ਬਹੁਤ ਸਾਰੀਆਂ ਖਤਰਨਾਕ ਬਿਮਾਰੀਆਂ ਜਿਵੇਂ ਕਾਲਾ ਪੀਲੀਆ, ਏਡਜ਼, ਮਾਨਸਿਕ ਰੋਗ, ਨਪੁੰਸਕਤਾ ਆਦਿ  ਦੇ ਸ਼ਿਕਾਰ ਹੋ ਜਾਂਦੇ ਹਨ।  ਉਹਨਾਂ  ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਸਕੂਲ ਦੀ ਪੜਾਈ ਦੇ ਨਾਲ-ਨਾਲ ਨਸ਼ੇ ਪ੍ਰਤੀ ਵੀ ਜਾਗਰੂਕ ਕਰਦੇ ਰਹਿਣਾ ਚਾਹੀਦਾ ਤਾਂ ਕਿ ਬੱਚੇ ਨਸ਼ੇ ਦੀ ਦਲਦਲ ਤੋਂ ਦੂਰ ਰਹਿਣ ।  ਉਹਨਾਂ  ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਕਿਸੇ ਵੀ ਤਰਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਆਪਣੇ ਅਧਿਆਪਕ ਜਾਂ ਮਾਤਾ-ਪਿਤਾ ਨਾਲ ਸਾਂਝਾ ਕੀਤਾ ਜਾਵੇ।| ਉਹਨਾਂ  ਕਿਹਾ ਕਿ ਅਜਿਹੇ ਲੋਕਾਂ ਤੋਂ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਜੋ ਗਲਤ ਚੀਜਾਂ ਦਾ ਸੇਵਨ ਕਰਦੇ ਹਨ ਤੇ  ਸਾਨੂੰ ਆਪਣੀ ਖੁਰਾਕ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ । ਸੰਤੁਲਿਤ ਆਹਾਰ ਨਾਲ ਜਿੱਥੇ ਸਰੀਰ ਤੰਦੁਰਸਤ ਰਹੇਗਾ ਉਥੇ ਹੀ ਮਨ ਵੀ ਠੀਕ ਰਹੇਗਾ ਅਤੇ ਆਪਣੇ ਆਪ ਨੂੰ ਸੂਰਵੀਰਾਂ ਤੇ ਯੋਧਿਆਂ ਦੀਆਂ ਜੀਵਨੀਆਂ ਪੜ੍ਹਕੇ ਉਨਾਂ ਤੋਂ ਸੇਧ ਲੈਂਦੇ ਹੋਏ ਆਦਰਸ਼ਕ ਜੀਵਨ ਜਿਓਣਾ ਚਾਹੀਦਾ ਹੈ ।
 ਇਸ ਦੌਰਾਨ ਸ਼੍ਰੀਮਤੀ ਕਮਲਜੀਤ ਕੌਰ (ਕੌਂਸਲਰ) ਨੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਕਿ ਨਸ਼ੇ ਦੇ ਆਦੀ ਵਿਅਕਤੀਆਂ ਦਾ ਇਲਾਜ਼ ਬਿਲਕੁੱਲ ਮੁਫ਼ਤ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਕਿਸੇ ਪ੍ਰਕਾਰ ਤੋਂ ਤੰਗ ਪਰੇਸ਼ਾਨ ਨਹੀਂ ਕੀਤਾ ਜਾਂਦਾ ਸਗੋਂ ਹਰ ਤਰ੍ਹਾਂ ਦਾ ਪਰਿਵਾਰਿਕ ਮਾਹੌਲ ਦਿੰਦੇ ਹੋਏ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ੇ ਨੂੰ ਤਿਆਗਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕੋਈ ਵੀ ਨਸ਼ੇ ਤੋਂ ਪੀੜਤ ਵਿਅਕਤੀ ਸਵੈ ਇੱਛਾ ਨਾਲ ਕੇਂਦਰ ਵਿਚ ਆ ਕੇ ਇਕ ਮਹੀਨੇ  ਲਈ ਦਾਖਲ ਰਹਿ ਕੇ ਆਪਣਾ ਨਸ਼ਾ ਤਿਆਗ ਸਕਦਾ ਹੈ। ਉਨਾਂ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਕ ਬੱਚਿਆਂ ਤੇ ਖਾਸ ਧਿਆਨ ਦੇਣ ‘ਤੇ ਵੀ ਜ਼ੋਰ ਦਿੱਤਾ ਤੇ ਉਹਨਾਂ ਦੇ ਸਕੂਲ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਉਹ ਬੁਰੀ ਸੰਗਤ ਵਿੱਚ ਨਾ ਫਸਣ। ਉਹਨਾਂ ਸਕੂਲ ਵਿੱਚ ਹੋਣ ਵਾਲੀਆਂ ਮੀਟਿੰਗ ‘ਚ ਵੀ ਮਾਤਾ-ਪਿਤਾ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ ਤੇ ਸਕੂਲ ਵਿੱਚ ਕੁਝ ਬੱਚਿਆਂ ਦੀ ਕਾਊਂਸਲਿੰਗ ਵੀ ਕੀਤੀ ਗਈ । ਸ਼੍ਰੀਮਤੀ ਨੀਲਮ ਰਾਣੀ ਅਧਿਆਪਕਾ ਵਲੋਂ ਆਈ  ਹੋਈ ਟੀਮ ਦਾ ਧੰਨਵਾਦ  ਕੀਤਾ ਤੇ ਕਿਹਾ ਕਿ ਨਸ਼ੇ ਦੇ ਵਿਰੁੱਧ ਭਵਿੱਖ ਵਿੱਚ ਕੈਂਪ ਲਗਾਉਂਦੇ ਰਹਿਣਗੇ ।
        ਇਸ ਮੌਕੇ  ਤੇ ਸਕੂਲ ਦੇ ਅਧਿਆਪਕ ਅਲਕਾ , ਗੁਰਪ੍ਰੀਤ ਕੌਰ, ਰੁਪਿੰਦਰ ਕੌਰ ਅਤੇ ਸਕੂਲ ਦੇ ਵਿਦਿਆਰਥੀਆਂ ਹਾਜਰ ਸਨ।

Leave a Reply

Your email address will not be published.


*


%d