ਨਵੇਂ ਸਾਲ ਦੀ ਆਮਦ 2024 ਦੇ  ਮੱਦੇਨਜ਼ਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਜਿਲ੍ਹੇ ਵਿੱਚ ਵਧਾਈ ਚੌਕਸੀ

ਨਵਾਂਸ਼ਹਿਰ :—- ਜਿਲ੍ਹਾਂ ਪੁਲਿਸ ਵੱਲੋਂ ਨਵੇਂ ਸਾਲ 2024 ਦੇ ਮੱਦੇਨਜ਼ਰ ਜਿਲ੍ਹੇ ਵਿੱਚ ਪੂਰੀ ਤਰ੍ਹਾਂ ਚੌਕਸੀ ਵਧਾਈ ਗਈ ਹੈ, ਪਬਲਿਕ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਲਈ ਜਿਲ੍ਹਾਂ ਪੁਲਿਸ ਵੱਲੋ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਵਿਸ਼ੇਸ਼ ਤੌਰ ਤੇ ਨਾਕਾਬੰਦੀਆ /ਗਸਤਾਂ ਅਤੇ ਪੈਟਰੋਲਿੰੰਗ ਪਾਰਟੀਆਂ ਰਾਹੀਂ  ਪੂਰੇ ਜ਼ਿਲ੍ਹੇ ਨੂੰ ਕਵਰ ਕੀਤਾ ਗਿਆ ਹੈ |
ਬੱਸ ਸਟੈਂਡਾਂ , ਰੇਲਵੇ ਸਟੇਸ਼ਨਾਂ, ਭੀੜ ਭੜੱਕੇ ਵਾਲੇ ਸਥਾਨਾਂ ਅਤੇ ਸਰਵਜਨਿਕ ਸਥਾਨਾਂ ਨੂੰ ਸੁਰੱਖਿਅਤ ਰੱਖਣ ਲਈ ਐਟੀ
ਸਾਬੋਟੇਜ ਚੈਕਿੰਗ ਕੀਤੀ ਜਾ ਰਹੀ ਹੈ
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਆਖਿਲ ਚੌਧਰੀ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ , ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਨਵਾਂ ਸਾਲ 2024 ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਸੁਰੱਖਿਆ ਚੌਕਸੀ ਵਧਾਈ ਗਈ ਹੈ, ਜਿਲ੍ਹੇ ਵਿੱਚ ਵਿਸੇਸ਼ ਤੌਰ ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਜਿਲ੍ਹਾਂ ਵਿੱਚ ਅਮਨ ਅਤੇ  ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਜਿਲ੍ਹੇ ਵਿੱਚ 02 ਐਸ.ਪੀ, 07 ਡੀ.ਐਸ.ਪੀ, 16 ਇੰਸਪੈਕਟਰ/ ਸਬ ਇੰਸਪੈਕਟਰਾਂ ਸਮੇਤ
ਕੁੱਲ 408 ਪੁਲਿਸ ਕਰਮਚਾਰੀਆਂ ਨੂੰ ਡਿਊਟੀ ਲਈ ਤਾਇਨਾਤ ਕੀਤੇ ਗਏ ਸਬਡਵੀਜਨ ਦਾ ਨਾਲ  ਡਿਊਟੀਆਂ ਲਈ ਲਗਾਈਆਂ ਹਨ ਫੋਰਸ ਡੀ.ਐਸ.ਪੀ ,ਇੰਸਪੈਕਟਰ ,ਸਬਇੰਸਪੈਕਟਰ ਐਨ.ਜੀ.ਓ ਤੇ ਈ.ਪੀ.ਓ ਸਬਡਵੀਜਨ ਨਵਾਂਸ਼ਹਿਰ 02,05
162, ਸਬਡਵੀਜਨ ਬੰਗਾ,02,05,116,ਸਬਡਵੀਜਨ ਬਲਾਚੌਰ ,02,06,106ਕੁੱਲ 06, 16 ,384 ਜਿਲ੍ਹਾਂ ਵਿੱਚ ਸੁਰੱਖਿਆ ਦੇ ਮੱਦੇਨਜਰ ਜਿਲ੍ਹਾਂ ਦੀਆਂ ਹੱਦਾਂ (ਮੇਹਲੀ, ਸਤਲੁਜ ਪੁੱਲ ਰਾਹੋ, ਆਸਰੋ ਅਤੇ ਸਿੰਘਪੁਰ ) ਤੇ 24 ਘੰਟੇ ਲਈ ਨਾਕਾਬੰਦੀ ਕੀਤੀ ਗਈ ਹੈ, ਇਸ ਤੋਂ ਇਲਾਵਾ ਜਿਲ੍ਹੇ ਵਿੱਚ  ਮੇਨ 30ਪੁਆਇੰਟਾਂ ਤੇ ਨਾਕਾਬੰਦੀਆ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ | ਸ਼ਹਿਰੀ ਏਰੀਆ ਅਤੇ ਦਿਹਾਤੀ ਏਰੀਏ ਦੀ ਸੁਰੱਖਿਆ ਲਈ ਦਿਨ ਅਤੇ ਰਾਤ ਸਮੇਤ 25 ਪੈਟਰੋਲਿੰਗ ਪਾਰਟੀਆਂ ਗਸਤ ਲਈ ਲਗਾਈਆਂ ਗਈਆਂ ਹਨ | ਨਾਕਾ ਪਾਰਟੀਆ ਅਤੇ ਟੈਰਫਿਕ ਪੁਲਿਸ ਨੂੰ ਐਲਕੋਮੀਟਰ ਦਿੱਤੇ ਗਏ ਹਨ ਤਾਂ ਜੋ ਸ਼ਰਾਬ ਪੀ ਕੇ ਹੁਲੜਬਾਜ਼ੀ ਕਰਨ ਵਾਲੇ ਵਿਅਕਤੀਆਂ ਦੇ ਚਲਾਣ ਕੀਤੇ ਜਾਣ | ਡੀ.ਐਸ.ਪੀ ਸਬਡਵੀਜਨ ਅਤੇ ਥਾਣਾ ਮੁੱਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਆਪਣੇ ਆਪਣੇ ਇਲਾਕੇ ਵਿੱਚ ਪੂਰੀ ਮੁਸ਼ਤੈਦੀ ਰੱਖੀ ਜਾਵੇ , ਲੋਕਾਂ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇ | ਬੱਸ ਸਟੈਡਾਂ, ਰੇਲਵੇ ਸਟੇਸ਼ਨਾਂ  ਤੇ ਸਰਵਜਨਿਕ ਥਾਵਾਂ ਦੀ ਸੁਰੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਤੇ ਲਗਾਤਾਰ ਐਟੀ ਸਾਬੋਟੇਜ ਚੈਕਿੰਗ ਕੀਤੀ ਜਾ ਰਹੀ ਹੈ |
ਡਾ. ਆਖਿਲ ਚੌਧਰੀ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅਪੀਲ ਕੀਤੀ ਗਈ ਕਿ ਪੁਲਿਸ ਵੱਲੋਂ ਪਬਲਿਕ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਹਰ ਪੱਖੋਜ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਪੁਲਿਸ ਕੰਟ੍ਰੋਲਰ ਰੂਮ 24 ਘੰਟੇ ਲਗਾਤਾਰ ਕੰਮ ਰਿਹਾ ਹੈ, ਜੇਕਰ ਕਿਸ  ਵੀ ਸ਼ੱਕੀ ਵਿਅਕਤੀ/ਵਸਤੂ ਦੇ ਦਿਖਾਈ ਦੇਣ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ |

Leave a Reply

Your email address will not be published.


*


%d