ਨਵੇਂ ਟਿਊਬਵੈੱਲ ਦੇ ਕੰਮ ਦੀ ਵੀ ਕਰਵਾਈ ਸ਼ੁਰੂਆਤ

ਲੌਂਗੋਵਾਲ::::::::::::::::::::::::- ਕੈਬਨਿਟ ਮੰਤਰੀ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਅੱਜ ਲੌਂਗੋਵਾਲ ਵਿਖੇ ਲਗਭਗ 1.31 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਕਸਬੇ ਦੀ ਜੈਦ ਪੱਤੀ ਵਿੱਚ 37.55 ਲੱਖ ਰੁਪਏ ਖਰਚ ਕੇ ਲਗਾਏ ਜਾਣ ਵਾਲੇ ਨਵੇਂ ਟਿਊਬਵੈੱਲ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸੇ ਕਵਾਇਦ ਤਹਿਤ ਹਲਕਾ ਸੁਨਾਮ ਵਿੱਚ ਵੀ ਵੱਡੇ ਪੱਧਰ ਉੱਪਰ ਵਿਕਾਸ ਪ੍ਰੋਜੈਕਟ ਉਲੀਕੇ ਜਾ ਰਹੇ ਹਨ। ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਲੌਂਗੋਵਾਲ ਵਿੱਚ ਬੱਸ ਅੱਡਾ ਬਣਨ ਨਾਲ ਸਵਾਰੀਆਂ ਦੇ ਨਾਲ-ਨਾਲ ਬੱਸ ਆਪ੍ਰੇਟਰਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜੈਦ ਪੱਤੀ ਵਿੱਚ ਟਿਊਬਵੈੱਲ ਬਣਨ ਨਾਲ ਵੱਡੀ ਗਿਣਤੀ ਲੋਕਾਂ ਨੂੰ ਸਾਫ਼ ਪੀਣਯੋਗ ਪਾਣੀ ਦੀ ਸਪਲਾਈ 24 ਘੰਟੇ ਘਰਾਂ ਵਿੱਚ ਹੀ ਮਿਲੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸੁਨਾਮ ਹਲਕੇ ਵਾਂਗ ਲੌਂਗੋਵਾਲ ਦੇ ਲੋਕਾਂ ਦੇ ਪਿਛਲੇ ਕਈ ਸਾਲਾਂ ਤੋਂ ਲਟਕ ਰਹੇ ਕੰਮ ਪੂਰੇ ਕਰਵਾਉਣੇ ਯਕੀਨੀ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਰਾਣਾ ਟਿਊਬਵੈੱਲ 26 ਸਾਲ ਪਹਿਲਾਂ ਲਗਵਾਇਆ ਗਿਆ ਸੀ ਜੋ ਪਾਣੀ ਡੂੰਘਾ ਹੋਣ ਕਾਰਨ ਕੰਮ ਕਰਨਾ ਬੰਦ ਕਰ ਗਿਆ ਸੀ। ਉਨ੍ਹਾਂ ਕਿਹਾ ਕਿ ਸੁਨਾਮ ਹਲਕੇ ਦੇ ਲੋਕਾਂ ਨੂੰ ਹਰ ਸੁਵਿਧਾ ਮੁਹੱਈਆ ਕਰਵਾਉਣ ਲਈ ਉਹ ਪੂਰਾ ਤਰ੍ਹਾਂ ਵਚਨਬੱਧ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਨੱਥ ਪਾਈ ਗਈ ਹੈ ਜਿਸ ਨਾਲ ਮਿਆਰੀ ਅਤੇ ਨਮੂਨੇ ਦੇ ਵਿਕਾਸ ਨੇਪਰੇ ਚੜ੍ਹਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਕਅਤੀ ਸਰਕਾਰੀ ਪ੍ਰੋਜੈਕਟਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਧਾਂਦਲੀ ਕਰਦਾ ਹੈ ਤਾਂ ਮਾਮਲਾ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪੈਸੇ ਨੂੰ ਲੋਕਾਂ ਲਈ ਚੰਗੀਆਂ ਸੁਵਿਧਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਮਕਸਦ ਹੈ ਅਤੇ ਕਿਸੇ ਵੀ ਪੱਧਰ ਉੱਪਰ ਲੋਕਾਂ ਦੇ ਪੈਸੇ ਦੀ ਬਰਬਾਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਕੌਰ ਬਰਾੜ ਪ੍ਰਧਾਨ ਨਗਰ ਕੌਂਸਲ ਲੌਂਗੋਵਾਲ, ਬਲਵਿੰਦਰ ਸਿੰਘ ਢਿੱਲੋਂ, ਵਿੱਕੀ ਵਸ਼ਿਸ਼ਟ ਬਲਾਕ ਪ੍ਰਧਾਨ, ਰਾਜ ਸਿੰਘ ਰਾਜੂ, ਨਰਿੰਦਰਜੀਤ ਸ਼ਰਮਾ,ਕਮਲਜੀਤ ਸਿੰਘ ਬਰਾੜ, ਅਮਰਜੀਤ ਸਿੰਘ, ਕਮਲਜੀਤ ਸਿੰਘ ਵਿੱਕੀ, ਰਾਜੇਸ਼ ਸਿੰਗਲਾ, ਕਰਮ ਸਿੰਘ ਬਰਾੜ, ਜਗਦੇਵ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਲੌਂਗੋਵਾਲ, ਮੇਲਾ ਸਿੰਘ ਸੂਬੇਦਾਰ ਸਾਬਕਾ ਪ੍ਰਧਾਨ ਨਗਰ ਕੌਂਸਲ ਲੌਂਗੋਵਾਲ, ਨਗਰ ਕੌਂਸਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ, ਕੌਸਲਰ ਗੁਰਮੀਤ ਸਿੰਘ ਲੱਲੀ, ਕੌਸਲਰ ਗੁਰਮੀਤ ਸਿੰਘ ਫੌਜੀ, ਕੌਸਲਰ ਸੁਸ਼ਮਾ ਰਾਣੀ,
ਕੌਸਲਰ ਬਲਵਿੰਦਰ ਸਿੰਘ ਕਾਲਾ,ਕੌਸਲਰ ਰੀਨਾ ਰਾਣੀ ,ਸ਼ਿਸ਼ਨਪਾਲ ਗਰਗ,ਹਰਦੀਪ ਸਿੰਘ ਸਿੱਪੀ,
ਸਾਬਕਾ ਕੌਂਸਲਰ,ਅਵਤਾਰ ਸਿੰਘ ਦੁੱਲਟ
 ਹਰਪ੍ਰੀਤ ਸ਼ਰਮਾ ਆਰਕੀਟੈਕਟ, ਰਿਸ਼ੀ ਸ਼ਰਮਾ ਆਰਕੀਟੈਕਟ, ਗੁਰਤੇਗ ਸਿੰਘ ਐਡਵੋਕੇਟ, ਜੱਸੀ ਧੀਮਾਨ, ਰਿੰਕੂ ਸਿੱਧੂ, ਜਸਵੀਰ ਸਿੰਘ, ਚੇਅਰਮੈਨ ਜਗਤਾਰ ਸਿੰਘ, ਆਪ ਆਗੂ ਨੀਟੂ ਸ਼ਰਮਾ, ਜਥੇਦਾਰ ਸੁਰਜੀਤ ਸਿੰਘ ਦੁੱਲਟ, ਭੀਮ ਦਾਸ, ਸਮਾਜ ਸੇਵਕ ਕਾਲਾ ਮਿੱਤਲ, ਸੰਜੇ ਸੇਨ, ਅਮਰਜੀਤ ਸਿੰਘ ਗਿਆਨੀ, ਦਰਸ਼ਨ ਸਿੰਘ ਜੱਸੇ ਕਾ, ਜਸਪਾਲ ਪਾਲੀ ਬਿਜਲੀ ਵਾਲਾ, ਸਰਪੰਚ ਨਿਸ਼ਾਨ ਸਿੰਘ ਸਰਪੰਚ ਭੋਲਾ ਸਿੰਘ, ਸਰਪੰਚ ਮੁਖਤਿਆਰ ਸਿੰਘ, ਸਰਪੰਚ ਨਾਜਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Leave a Reply

Your email address will not be published.


*


%d