ਦਫਤਰਾਂ ‘ਚ ਆਉਣ ਵਾਲੀ ਡਾਕ ਦਾ ਇੱਕ ਹਫਤੇ ‘ਚ ਹੋਵੇ ਨਿਪਟਾਰਾ – ਸਿਵਲ ਸਰਜਨ ਡਾ. ਔਲਖ

ਲੁਧਿਆਣਾ – ਸਿਹਤ ਵਿਭਾਗ ਵਿੱਚ ਆਉਣ ਵਾਲੀ ਡਾਕ ਦਾ ਇੱਕ ਹਫ਼ਤੇ ਦੇ ਅੰਦਰ ਨਿਪਟਾਰਾ ਯਕੀਨੀ ਬਣਾਇਆ ਜਾਵੇ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲਖ ਵਲੋਂ, ਸਿਹਤ ਵਿਭਾਗ ਦੇ ਦਫਤਰਾਂ ਨਾਲ ਸਬੰਧਤ ਸਮੂਹ ਪ੍ਰੋਗਰਾਮ ਅਫਸਰਾਂ, ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਲ੍ਹਾ ਹਸਪਤਾਲ, ਐਸ ਡੀ ਐਚ, ਸੀ ਐਚ ਸੀ ਅਤੇ ਪੀ ਐਚ ਸੀ ਵਿੱਚ ਆ ਰਹੀ ਸੇਵਾ ਮੁਕਤ ਅਤੇ ਆਮ ਲੋਕਾਂ ਦੀ ਡਾਕ ਦਾ ਨਿਪਟਾਰਾ ਇੱਕ ਹਫਤੇ ਦੇ ਅੰਦਰ ਕਰਨਾ ਯਕੀਨੀ ਬਣਾਇਆ ਜਾਵੇ।

ਡਾ ਔਲਖ ਨੇ ਦੱਸਿਆ ਕਿ ਉਨਾਂ ਦੇ ਧਿਆਨ ਵਿਚ ਆਇਆ ਸੀ ਕਿ ਸੇਵਾ ਮੁਕਤ ਮੁਲਾਜਮਾਂ ਅਤੇ ਆਮ ਲੋਕਾਂ ਨਾਲ ਸਬੰਧਤ ਦਫਤਰ ਵਿਚ ਆ ਰਹੀ ਡਾਕ ਦਾ ਸਮੇ ਸਿਰ ਨਿਪਟਾਰਾ ਨਾ ਹੋਣ ਕਾਰਨ ਸੇਵਾ ਮੁਕਤ ਮੁਲਾਜਮਾਂ ਅਤੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨਾਂ ਸਮੂਹ ਪ੍ਰੋਗਰਾਮ ਅਫਸਰਾਂ, ਸਮੂਹ ਸੀਨੀਅਰ ਮੈਡੀਕਲ ਅਫਸਰਾਂ, ਜਿਲ੍ਹਾ ਹਸਪਤਾਲ, ਐਸ ਡੀ ਐਚ, ਸੀ ਐਚ ਸੀ ਅਤੇ ਪੀ ਐਚ ਸੀ ਨੂੰ ਪੱਤਰ ਜਾਰੀ ਕਰਦਿਆਂ ਇੱਕ ਹਫਤੇ ਦੇ ਵਿੱਚ-ਵਿੱਚ ਡਾਕ ਦਾ ਨਿਪਟਾਰਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਸੇਵਾ ਮੁਕਤ ਮੁਲਾਜਮਾਂ, ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਮੁਸਕਿਲਾਂ ਦਾ ਸਹਾਮਣਾ ਨਾ ਕਰਨਾ ਪਵੇ।

Leave a Reply

Your email address will not be published.


*


%d