ਥਾਣਾ ਏਅਰਪੋਰਟ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦਾ ਕੀਤਾ ਪਰਦਾਫਾਸ਼

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਪ੍ਰਭਜੋਤ ਸਿੰਘ ਵਿਰਕ ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਡਾ. ਪ੍ਰਗਿਆ ਜੈਨ ਡੀ.ਸੀ.ਪੀ ਸਿਟੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਸਵੀਰ ਸਿੰਘ ਏ.ਸੀ.ਪੀ ਏਅਰਪੋਰਟ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇਸਪੈਕਟਰ ਕੁਲਜੀਤ ਕੌਰ, ਮੁੱਖ ਅਫ਼ਸਰ ਥਾਣਾ ਏਅਰਪੋਰਟ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਰਾਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ 3 ਵਿਅਕਤੀਆਂ ਨੂੰ ਕਾਬੂ ਕਰਕੇ 2 ਪਿਸਟਲ .32 ਬੋਰ ਸਮੇਤ 5 ਕਾਰਤੂਸ, 1 ਖਿਡੋਣਾ ਪਿਸਟਲ ਅਤੇ 1 ਲੌਹੇ ਦੀ ਕਿਰਚ ਬ੍ਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
 ਪ੍ਰਭਜੋਤ ਸਿੰਘ ਵਿਰਕ ਏ.ਡੀ.ਸੀ.ਪੀ ਸਿਟੀ-2 ਨੇ ਦੱਸਿਆਂ ਕਿ ਥਾਣਾ ਏਅਰਪੋਰਟ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਬੱਲ ਸਿੰਚਦਰ ਤੋਂ ਕੱਚਾ ਰਸਤਾ ਮੜੀਆਂ ਵੱਲ ਨੂੰ ਜਾ ਰਿਹਾ ਸੀ ਕਿ ਜਦ ਪੁਲਿਸ ਪਾਰਟੀ ਮੜ੍ਹੀਆ ਦੇ ਨਜ਼ਦੀਕ ਖੇਤਰ ਵਿੱਖੇ ਸਾਹਮਣੇਂ ਤੋਂ ਤਿੰਨ ਨੌਜ਼ਵਾਨ ਪੈਂਦਲ ਆਉਂਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਖੇਤਾਂ ਵੱਲ ਨੂੰ ਦੌੜ੍ਹ ਪਏ, ਪੁਲਿਸ ਪਾਰਟੀ ਵੱਲੋਂ ਪਿੱਛਾ ਕਰਕੇ ਬੜੀ ਮੁਸ਼ਤੈਦੀ ਨਾਲ ਇੱਕ ਨੌਜ਼ਵਾਨ ਕਰਨ ਮਸੀਹ ਪੁੱਤਰ ਯੋਨਸ ਮਸੀਹ ਵਾਸੀ ਪਿੰਡ ਪਿੰਡੀ, ਥਾਣਾ ਘਣੀਆ-ਕੇ-ਬਾਗਰ, ਤਹਿਸੀਲ ਬਟਾਲਾ ਜ਼ਿਲਾ ਗੁਰਦਾਸਪੁਰ ਨੂੰ  ਕਾਬੂ ਕਰਕੇ ਇਸ ਪਾਸੋਂ ਇੱਕ ਖਿਡੌਣਾਂ ਪਿਸਟਲ ਅਤੇ ਇੱਕ ਲੋਹੇ ਦੀ ਕਿਰਚ ਬ੍ਰਾਮਦ ਕੀਤੀ ਗਈ। ਇਸ ਪਾਸੋਂ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਸਦੀ ਨਿਸ਼ਾਨਦੇਹੀ ਤੇ ਇੱਕ ਪਿਸਟਲ .32 ਬੋਰ ਹੋਰ ਬ੍ਰਾਮਦ ਕੀਤਾ ਗਿਆ।
ਇਸਦੇ ਨਾਲ ਮੌਕੇ ਤੋਂ ਭੱਜ ਨਿਕਲੇ 2 ਹੋਰ ਸਾਥੀ ਸਾਗਰ ਸ਼ਰਮਾਂ ਉਰਫ਼ ਚੋਪੜਾ ਪੁੱਤਰ ਨਰਿੰਦਰ ਕੁਮਾਰ ਵਾਸੀ ਪਿੰਡ ਧਿਆਨਪੁਰ, ਜਿਲ੍ਹਾ ਗੁਰਦਾਸਪੁਰ ਅਤੇ ਮਦਨ ਮਸੀਹ ਉਰਫ਼ ਮੱਟੂ ਪੁੱਤਰ ਨਿਆਮਤ ਮਸੀਹ ਵਾਸੀ ਪਿੰਡ ਡਾਲੇ ਚੱਕ, ਜਿਲ੍ਹਾ ਗੁਰਦਾਸਪੁਰ ਨੂੰ ਮਿਤੀ 18-3-2024 ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ ਇੱਕ ਪਿਸਟਲ .32  ਬੋਰ ਬ੍ਰਾਮਦ ਕੀਤਾ ਗਿਆ‌ ਅਤੇ ਇਹਨਾਂ ਤੇ ਮੁਕੱਦਮਾਂ ਨੰਬਰ 10 ਮਿਤੀ 15.3.2024 ਜੁਰਮ 34 ਆਈਪੀਸੀ, 25/54/59 ਅਸਲਾ ਐਕਟ ਥਾਣਾ ਏਅਰਪੋਰਟ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆਂ ਕਿ ਫ਼ੜੇ ਗਏ ਤਿੰਨੇ ਮੁਲਜ਼ਮਾਂ ਨੇ ਇੱਕ ਗੈਗ ਬਣਾਇਆ ਹੋਇਆ ਹੈ ਤੇ ਇਹ ਰਾਤ ਸਮੇਂ ਰਾਹਗੀਰਾਂ ਪਾਸੋਂ ਲੁੱਟ-ਖੋਹ ਕਰਦੇ ਸਨ। ਉਸ, ਦਿਨ ਵੀ ਇਹ ਕਿਸੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ ਵਿੱਚ ਘੁੰਮ ਰਹੇ ਸਨ, ਜੋ ਪੁਲਿਸ ਪਾਰਟੀ ਵੱਲੋਂ ਬਹੁਤ ਮੁਸ਼ਤੈਦੀ ਨਾਲ ਕਾਬੂ ਕੀਤਾ ਗਿਆ।
ਪਹਿਲਾਂ ਦਰਜ਼ ਮੁਕੱਦਮੇਂ:- 
ਮਦਨ ਮਸੀਹ ਦੇ ਖਿਲਾਫ਼ ਦਰਜ ਮੁਕੱਦਮੇ:-
1. ਮੁਕੱਦਮਾਂ ਨੰਬਰ 41/14 ਜੁਰਮ 21-ਬੀ/29 ਐਨ.ਡੀ.ਪੀ.ਸੀ ਐਕਟ, ਥਾਣਾ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ।
2. ਮੁਕੱਦਮਾਂ ਨੰਬਰ 9/22 ਜੁਰਮ 307/506 ਭ:ਦ 25/54/59 ਅਸਲਾ ਐਕਟ ਥਾਣਾ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ।
3. ਮੁਕੱਦਮਾਂ ਨੰਬਰ 19/22 ਜੁਰਮ 307/506/427/34 ਭ:ਦ, 25/54/ 59 ਅਸਲਾ ਐਕਟ, ਥਾਣਾ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ।
4. ਮੁਕੱਦਮਾਂ ਨੰਬਰ 161/22 ਜੁਰਮ 21/29 ਐਨ.ਡੀ.ਪੀ.ਸੀ ਐਕਟ, ਥਾਣਾ ਘੁੰਮਣ ਕਲਾਂ, ਜਿਲ੍ਹਾ ਗੁਰਦਾਸਪੁਰ।
ਸ਼ਾਗਰ ਸਰਮਾਂ ਦੇ ਖਿਲਾਫ ਦਰਜ ਮੁਕੱਦਮੇ:-
ਮੁਕੱਦਮਾਂ ਨੰਬਰ 161/22 ਜੁਰਮ 21/61/85 ਐਨ.ਡੀ.ਪੀ.ਸੀ ਐਕਟ, ਥਾਣਾ ਕੋਟਲੀ ਸੂਰਤ ਮੱਲ੍ਹੀਆਂ, ਜ਼ਿਲ੍ਹਾ ਗੁਰਦਾਸਪੁਰ।

Leave a Reply

Your email address will not be published.


*


%d