ਤਰਕਸ਼ੀਲਾਂ ਵੱਲੋਂ ਵਿਗਿਆਨਕ ਵਿਚਾਰਾਂ ਦਾ ਪ੍ਰਚਾਰ ਕਰ ਰਹੇ ਆਗੂਆਂ ਤੇ 295 ਧਾਰਾ ਹੇਠ ਦਰਜ਼ ਕੇਸ ਰੱਦ ਕਰਨ ਦੀ ਮੰਗ

ਸੰਗਰੂਰ :::::::::::::::::
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਇੱਕ ਵਿਸ਼ੇਸ਼  ਮੀਟਿੰਗ  ਮਾਸਟਰ ਪਰਮਵੇਦ ਤੇ ਸੁਰਿੰਦਰ ਪਾਲ ਉਪਲੀ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ। ਤਰਕਸ਼ੀਲ ਆਗੂਆਂ ਕ੍ਰਿਸ਼ਨ ਸਿੰਘ,ਸੀਤਾ ਰਾਮ ਬਾਦਲ ਕਲਾਂ ਤੇ ਗੁਰਦੀਪ ਸਿੰਘ ਲਹਿਰਾ  ਨੇ ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਫਿਰਕੂ ਨਫਰਤ ਫੈਲਾਉਣ ਦੇ ਇਰਾਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਦਾ ਬਹਾਨਾ ਬਣਾਕੇ , ਤਰਕਸ਼ੀਲ ਅਤੇ ਜਮਹੂਰੀ ਕਾਰਕੁੰਨਾ ਖਿਲਾਫ ਧਾਰਾ 295 ਅਤੇ 295 ਏ ਤਹਿਤ ਪਰਚੇ ਦਰਜ  ਦੀ ਨਿਖੇਧੀ ਕੀਤੀ ਗਈ।
ਤਰਕਸ਼ੀਲ ਸੁਸਾਇਟੀ  ਵੱਲੋਂ ਮੰਗ ਕੀਤੀ ਗਈ ਕਿ ਪੰਜਾਬ ਪੁਲਿਸ ਦੁਆਰਾ 22 ਜਨਵਰੀ ਤੋਂ ਬਾਅਦ ਵੱਖ-ਵੱਖ ਥਾਵਾਂ ਤੇ 295 ਅਤੇ 295ਏ ਧਾਰਾ ਤਹਿਤ ਕੀਤੀਆਂ ਗਈਆਂ ਐਫ.ਆਈ.ਆਰਜ਼ ਰੱਦ ਕੀਤੀਆਂ ਜਾਣ। । ਸੁਸਾਇਟੀ ਨੇ ਇਨ੍ਹਾਂ ਦੋਹਾਂ ਧਾਰਾਵਾਂ ਨੂੰ ਵੀ ਖਤਮ ਕੀਤੇ ਜਾਣ ਦੀ ਮੰਗ ਕੀਤੀ ਹੈ।
ਦਰਜ਼ ਕੇਸਾਂ ਵਿੱਚ ਜੋਤਿਸ਼ ਵਿਦਿਆ ਦਾ ਝੂਠ ਉਜਾਗਰ ਕਰਨ ਵਾਲੇ ਤਰਕਸ਼ੀਲ ਆਗੂ ਸੁਰਜੀਤ ਦੌਧਰ, ਲੇਖਕ ਅਤੇ ਤਰਕਸ਼ੀਲ ਆਗੂ ਭੁਪਿੰਦਰ ਸਿੰਘ ਫੌਜੀ ਭੀਖੀ ,ਦਵਿੰਦਰ ਰਾਣਾ, ਇਕਬਾਲ ਧਨੌਲਾ ਅਤੇ ਸ਼ਾਇਨਾ ਸ਼ਾਮਿਲ ਹਨ।
ਇਹ ਕੇਸ ਬਿਨਾਂ ਜਾਂਚ ਪੜਤਾਲ ਬਿਨਾਂ ਦੂਜੀ ਧਿਰ ਦੀ ਸੁਣਵਾਈ ਕੀਤੇ ਦਰਜ ਕੀਤੇ ਗਏ ਹਨ । ਸਾਡੀ ਸਮਝ ਮੁਤਾਬਿਕ ਦਰਜ਼ ਕੇਸਾਂ ਦਾ ਮਕਸਦ ਧਰਮ ਦੇ ਨਾਂ ਤੇ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਅਤੇ ਨਫਰਤ ਪੈਦਾ ਕਰਨਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦਾ ਉਦੇਸ਼ ਲੋਕਾਂ ਦਾ ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ  ਦੇ ਨਾਲ ਲੋਕਾਂ ਵਿੱਚ ਭਾਈਚਾਰਕ ਸਾਂਝ ਵਧਾਉਣਾ ਤੇ ਨੈਤਿਕ ਕਦਰਾਂ ਕੀਮਤਾਂ ਅਪਨਾਉਣਾ ਹੈ। ਦਰਜ਼ ਕੇਸਾਂ ਦਾ ਮਕਸਦ ਲੋਕਾਂ ਦੇ ਬੇਰੁਜ਼ਗਾਰੀ, ਮਹਿੰਗਾਈ, ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ ਮਾਰੂ ਨੀਤੀਆਂ ਦੇ ਅਸਲ ਮੁਦਿੱਆ ਤੋਂ ਧਿਆਨ ਪਾਸੇ ਕੀਤੇ ਜਾਣਾ ਹੈ। ਲੋਕਾਂ ਅੱਗੇ, ਆਪਣੇ ਹੀ ਲੋਕਾਂ ਵਿੱਚੋਂ ਦੂਜੇ ਧਰਮ, ਦੂਜੀ ਜਾਤ, ਦੂਜੇ ਭੂਗੋਲਿਕ ਖਿੱਤੇ ਦੇ ਲੋਕਾਂ ਨੂੰ ਵਿਰੋਧੀ ਵਜੋਂ ਪੇਸ਼ ਕਰਕੇ, ਅੰਗਰੇਜ਼ਾ ਵਾਲੀ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਦਾ ਲਾਹਾ ਲਿਆ ਜਾਂਦਾ ਹੈ ਜੋ ਖੁਸ਼ ਤੇ ਖੁਸ਼ਹਾਲ ਸਮਾਜ ਲਈ ਮਾਰੂ ਹੈ।
 ਅਗੂਆਂ ਕਿਹਾ ਕਿ ਇਹ  ਸਮਾਜ ਨੂੰ ਦਹਿਸ਼ਤਜਦਾ ਕਰਨ ਅਤੇ ਸਵਿੰਧਾਨ ਦੀ ਧਾਰਾਂ 51 ਏ (ਐਚ) ਤਹਿਤ ਵਿਗਿਆਨਕ ਪ੍ਰਚਾਰ-ਪ੍ਰਸਾਰ ਦੇ ਮੌਲਿਕ ਫਰਜ਼ ਨੂੰ ਰੋਕਣ ਦਾ ਇੱਕ ਜ਼ਰੀਆ ਹੈ।
ਉਨ੍ਹਾਂ ਦੱਸਿਆ ਕਿ  5 ਫਰਵਰੀ ਨੂੰ ਵੱਖ-ਵੱਖ ਜੱਥੇਬੰਦੀਆਂ ਦੀ ਹੋ ਰਹੀ ਮੀਟਿੰਗ ਵਿੱਚ ਹੋਏ ਫੈਸਲੇ ਅਨੁਸਾਰ ਇਲਾਕੇ ਵਿੱਚ ਜ਼ੋਰਦਾਰ ਮੁਹਿੰਮ ਚਲਾਈ ਜਾਵੇਗੀ।
ਅਜ  ਦੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਪ੍ਰਗਟ ਸਿੰਘ ਬਾਲੀਆਂ, ਸੀਤਾ ਰਾਮ, ਤ੍ਰਿਲੋਕੀ ਨਾਥ, ਪਰਮਿੰਦਰ ਸਿੰਘ ਮਹਿਲਾਂ, ਲੈਕਚਰਾਰ ਜਸਦੇਵ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ, ਗੁਰਦੀਪ ਸਿੰਘ ਨੇ ਸ਼ਮੂਲੀਅਤ ਕੀਤੀ ।
ਸੀਤਾ ਰਾਮ ਬਾਲਦ ਕਲਾਂ,ਜ਼ੋਨ ਮੀਡੀਆ ਮੁਖੀ
ਮਾਸਟਰ ਪਰਮਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349

Leave a Reply

Your email address will not be published.


*


%d