ਡਿਪਟੀ ਸੀਐਮ ਅੱਜ ਇੱਥੇ ਆਬਕਾਰੀ ਵਿਭਾਗ ਦੀ ਸ਼ਰਾਬ ਦੀ ਟ੍ਰੈਕ ਐਂਡ ਟ੍ਰੇਸ ਪ੍ਰਕ੍ਰਿਆ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਚੰਡੀਗੜ੍ਹ::::::::::::- ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸ਼ਰਾਬ ਫੈਕਟਰੀ ਤੋਂ ਲੈ ਕੇ ਗੋਦਾਮ ਅਤੇ ਦੁਕਾਨ ਤਕ ਇਸ ਤਰ੍ਹਾਂ ਨਾਲ ਸਕੈਨਿੰਗ ਕਤੀ ਜਾਣੀ ਚਾਹੀਦੀ ਹੈ ਕਿ ਕਿਸੇ ਵੀ ਤਰ੍ਹਾ ਦੀ ਕੋਈ ਗੜਬੜੀ ਦੀ ਗੁੰਜਾਇਸ਼ ਨਾ ਰਹੇ। ਉਨ੍ਹਾਂ ਨੇ ਡਿਸਟਲਰੀਜ ਅਤੇ ਰਾਬ ਠੇਕੇਦਾਰਾਂ ‘ਤੇ ਲਗਾਏ ਗਏ ਜੁਰਮਾਨੇ ਦੀ ਬਕਾਇਆ ਰਕਮ ਨੂੰ ਵੀ ਜਲਦੀ ਤੋਂ ਜਲਦੀ ਵਸੂਲਣ ਦੇ ਨਿਰਦੇਸ਼ ਦਿੱਤੇ।

          ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੁੰ ਸਖਤ ਨਿਰਦੇਸ਼ ਦਿੱਤੇ ਕਿ ਆਬਕਾਰੀ ਵਿਭਾਗ ਵਿਚ ਮਾਲ ਦੀ ਚੋਰੀ ਬਿਲਕੁੱਲ ਸਹਿਨ ਨਹੀਂ ਕੀਤੀ ਜਾਵੇਗੀ। ਡਿਸਟਲਰੀਜ ਵਿਚ ਸ਼ਰਾਬ ਬਨਣ ਤੋਂ ਲੈ ਕੇ ਗੱਡੀ ਵਿਚ ਲੋਡ ਹੋਣ ਅਤੇ ਗੋਦਾਮ ਤਕ ਪਹੁੰਚਣ ਵਿਚ ਹਰੇਕ ਪੁਆਇੰਟ ‘ਤੇ ਬਾਰ-ਕੋਡ ਦੀ ਸਕੈਨਿੰਗ ਹੋਣੀ ਚਾਹੀਦੀ ਹੈ।

          ਡਿਪਟੀ ਸੀਏਮ ਨੇ ਡਿਸਟਰਲਰੀਜ ਵਿਚ ਫਲੋ ਮੀਟਰ ਲਗਾਉਣ ਦੇ ਬਾਰੇ ਵਿਚ ਅੱਜ ਫਿਰ ਸਮੀਖਿਆ ਕੀਤੀ ਅਤੇ ਕਿਹਾ ਕਿ ਇਸ ਵਿਚ ਕਿਸੇ ਤਰ੍ਹਾ ਦੀ ਢਿਲਾਈ ਬਰਦਾਸ਼ਤ ਨਈਂ ਕੀਤੀ ਜਾਵੇਗੀ।

          ਉਨ੍ਹਾਂ ਨੇ ਨਿਯਮਾਂ ਦੀ ਊਲੰਘਣਾ ਕਰਨ ਵਾਲੇ ਕੁੱਝ ਠੇਕੇਦਾਰਾਂ ‘ਤੇ ਲਗਾਈ ਗਈ ਪੈਨਲਟੀਜ  ਦੇ ਮਾਮਲੇ ਵਿਚ ਪੁੱਛਗਿੱਛ ਕਰਦੇ ਹੋਏ ਕਿਹਾ ਕਿ ਬਕਾਇਆ ਏਰਿਅਰ ਨੁੰ ਜਲਦੀ ਤੋਂ ਜਲਦੀ ਰਿਕਵਰ ਕੀਤਾ ਜਾਵੇ।

          ਸ੍ਰੀ ਦੁਸ਼ਯੰਤ ਚੌਟਾਲਾ ਨੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਟ੍ਰੈਕ ਐਂਡ ਟ੍ਰੇਸ ਸਮੇਤ ਹੋਰ ਨਵੀਂ ਤਕਨੀਕਾਂ ਬਾਰੇ ਜਿਲ੍ਹਿਆਂ ਦੇ ਡੀਈਟੀਸੀ ਤੋਂ ਵੀ ਫੀਡਬੈਕ ਲੈਣ ਅਤੇ ਸਕਾਰਾਤਮਕ ਫੀਡਬੈਕ ਮਿਲਣ ‘ਤੇ ਪੂਰੇ ਸਟੇਟ ਵਿਚ ਲਾਗੂ ਕੀਤਾ ਜਾ ਸਕਦਾ ਹੈ। ਹਰਿਆਣਾ ਦੀ ਵੱਖ-ਵੱਖ ਡਿਸਟਲਰੀਜ ਨਾਲ ਕਈ ਦੇਸ਼ਾਂ ਨੂੰ ਨਿਰਯਾਤ ਕੀਤੀ ਜਾਣ ਵਾਲੀ ਸ਼ਰਾਬ ਅਤੇ ਅਲਕੋਹਲ ਦੇ ਬਾਰੇ ਵਿਚ ਵੀ ਜਾਣਕਾਰੀ ਲਈ ਅਤੇ ਇਸ ਸਬੰਧ ਵਿਚ ਸਹੀ ਦਿਸ਼ਾ-ਨਿਰਦੇਸ਼ ਦਿੱਤੇ।

          ਇਸ ਮੌਕੇ ‘ਤੇ ਵਿਭਾਗ ਦੇ ਪ੍ਰਧਾਨ ਸਕੱਤਰ ਦੇਵੇਂਦਰ ਸਿੰਘ ਕਲਿਆਣ, ਕਮਿਸ਼ਨਰ ਅਸ਼ੋਕ ਕੁਮਾਰ ਮੀਣਾ, ਡਿਪਟੀ ਮੁੱਖ ਮੰਤਰੀ ਦੇ ਓਏਸਡੀ ਕਮਲੇਸ਼ ਭਾਂਦੂ, ਆਬਕਾਰੀ ਵਿਭਾਗ ਦੇ ਕਲੈਕਟਰ ਆਸ਼ੂਤੋਸ਼ ਰਾਜਨ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published.


*


%d