ਟਰੱਕ ਅਪਰੇਟਰਾਂ ਤੇ ਡਰਾਈਵਰਾਂ ਵੱਲੋਂ ਹਿੱਟ ਐਂਡ ਰਨ ਕਾਨੂੰਨ ਦੇ ਖ਼ਿਲਾਫ਼ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਸੂਬਾਈ ਧਰਨਾ

 

 

ਭਵਾਨੀਗੜ੍ਕੇ:;;;;;;;;ਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਹਿੱਟ ਐਂਡ ਰਨ ਕਾਨੂੰਨ ਖ਼ਿਲਾਫ਼ ਅੱਜ ਪੰਜਾਬ ਭਰ ‘ਚੋਂ ਇਕੱਤਰ ਹੋਏ ਟਰੱਕ ਅਪਰੇਟਰਾਂ ਅਤੇ ਡਰਾਈਵਰਾਂ ਵੱਲੋਂ ਬਠਿੰਡਾ-ਚੰਡੀਗੜ੍ਹ ਕੌਮੀ ਹਾਈਵੇਅ ’ਤੇ ਸਥਿਤ ਟੌਲ ਪਲਾਜ਼ਾ ਕਾਲਾਝਾੜ ਵਿਖੇ ਸੂਬਾਈ ਧਰਨਾ ਦਿੱਤਾ ਗਿਆ।

 

ਇਸ ਮੌਕੇ ਆਲ ਪੰਜਾਬ ਟਰੱਕ ਯੂਨਿਟ ਦੇ ਸੂਬਾ ਪ੍ਰਧਾਨ ਅਜੈ ਸਿੰਗਲਾ ਨੇ ਮੋਦੀ ਸਰਕਾਰ ਵੱਲੋਂ ਡਰਾਈਵਰਾਂ ‘ਤੇ ਥੋਪੇ ਗਏ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਸੜਕ ‘ਤੇ ਵਾਹਨ ਚਲਾਉਣ ਵਾਲਾ ਹਰ ਡਰਾਈਵਰ ਕਦੇ ਵੀ ਜਾਣ ਬੁੱਝ ਕੇ ਜਾਂ ਮਾੜੀ ਨੀਅਤ ਨਾਲ ਹਾਦਸਾ ਨਹੀਂ ਵਾਪਰਦਾ, ਸਗੋਂ ਹਾਦਸੇ ਕੁਦਰਤੀ ਹਨ, ਪਰ ਕੇਂਦਰ ਦੀ ਮੋਦੀ ਸਰਕਾਰ ਨੇ ਸੜਕ ‘ਤੇ ਗੱਡੀ ਚਲਾਉਣ ਅਤੇ ਮੌਕੇ ‘ਤੇ ਹੀ ਐਕਸੀਡੈਂਟ ਕਰਨ ਵਾਲੇ ਡਰਾਈਵਰ ‘ਤੇ 7 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ 10 ਸਾਲ ਦੀ ਸਜ਼ਾ ਮੌਤ ਦੀ ਸਜ਼ਾ ਹੈ, ਜਿਸ ਨੂੰ ਦੇਸ਼ ਭਰ ਦੇ ਟਰਾਂਸਪੋਰਟਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੌਕੇ ਤੋਂ ਭੱਜਣਾ ਡਰਾਈਵਰ ਦੀ ਮਜਬੂਰੀ ਹੈ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਹਾਦਸੇ ਤੋਂ ਬਾਅਦ ਗੁੱਸੇ ‘ਚ ਆਏ ਲੋਕ ਡਰਾਈਵਰ ਦਾ ਕਤਲ ਕਰ ਦਿੰਦੇ ਹਨ।

 

ਇਸ ਮੌਕੇ ਅਜੈ ਸਿੰਗਲਾ ਸੂਬਾ ਪ੍ਰਧਾਨ ਆਲ ਇੰਡੀਆ ਟਰੱਕ ਏਕਤਾ ਪੰਜਾਬ, ਸ਼ਰਨਜੀਤ ਸਿੰਘ ਕਲਸੀ ਸੂਬਾ ਪ੍ਰਧਾਨ ਅਜ਼ਾਦ ਟੈਕਸੀ ਯੂਨੀਅਨ, ਪ੍ਰਗਟ ਸਿੰਘ ਢਿੱਲੋਂ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ, ਸੁਰੇਸ਼ ਗੁਪਤਾ ਰਾਜਸਥਾਨ, ਹਰਦੀਪ ਸਿੰਘ ਬਰਨਾਲਾ, ਅਜੈ ਸ਼ਰਮਾ ਪ੍ਰਧਾਨ ਗੋਰਖਪੁਰ, ਡਾ. ਰਾਜ ਕੁਮਾਰ ਯਾਦਵ ਉੜੀਸਾ, ਮਨਜੀਤ ਸਿੰਘ ਸਿਰਸਾ ਬੁਲਾਰਾ ਰਾਸ਼ਟਰੀ ਸੰਯੁਕਤ ਮੋਰਚਾ ਅਤੇ ਬਾਬਾ ਕਾਂਬਲੀ ਪੂਨਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਾਨਾਸ਼ਾਹੀ ਢੰਗ ਨਾਲ ਕਾਲਾ ਕਾਨੂੰਨ ਲਾਗੂ ਕਰਕੇ ਦੇਸ਼ ਭਰ ਦੇ ਅਪਰੇਟਰਾਂ ਅਤੇ ਡਰਾਈਵਰਾਂ ਖਿਲਾਫ ਘਟੀਆ ਕਾਰਵਾਈ ਕੀਤੀ ਗਈ ਹੈ। ਮੋਦੀ ਸਰਕਾਰ ਨੇ ਦੇਸ਼ ਦੇ ਕਰੋੜਾਂ ਲੋਕਾਂ ਦੇ ਰੁਜ਼ਗਾਰ ਨੂੰ ਖਤਮ ਕਰਨ ਦੀ ਚਾਲ ਖੇਡੀ ਗਈ ਹੈ, ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਮੂਹ ਬੁਲਾਰਿਆਂ ਨੇ ਇਕਮੁੱਠਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।

Leave a Reply

Your email address will not be published.


*


%d