ਜਨਾਬ ਇਸ਼ਤਿਆਕ ਅਹਿਮਦ, ਇਕ ਸੰਵਾਦ ; ਲੁਧਿਆਣੇ ਤੋਂ ਲਾਹੌਰ ਦੇਸ਼ ਵੰਡ ਦੇ ਆਰ-ਪਾਰ

ਲੁਧਿਆਣਾ :  ( ਵਿਜੇ ਭਾਂਬਰੀ ) : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ 11 ਅਪ੍ਰੈਲ, ਦੁਪਹਿਰ ਢਾਈ ਵਜੇ ਪੰਜਾਬੀ
ਭਵਨ, ਲੁਧਿਆਣਾ ਵਿਖੇ ਪ੍ਰੋਫ਼ੈਸਰ ਈਮੈਰਿਟਸ ਆਫ਼ ਪੋਲਿਟੀਕਲ ਸਾਇੰਸ ਸਟਾਕਹੋਮ
ਯੂਨੀਵਰਸਿਟੀ ਸਵੀਡਨ ਤੋਂ ਜਨਾਬ ਇਸ਼ਤਿਆਕ ਅਹਿਮਦ ਲੁਧਿਆਣੇ ਤੋਂ ਲਾਹੌਰ ਦੇਸ਼ ਵੰਡ ਦੇ
ਆਰ-ਪਾਰ ਵਿਸ਼ੇ ’ਤੇ ਚਰਚਾ ਕਰਨਗੇ।
ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ.
ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਸਿਆ ਕਿ ਸਮਾਗਮ ਦੀ
ਪ੍ਰਧਾਨਗੀ ਡਾ. ਅਮਰਜੀਤ ਸਿੰਘ ਹੇਅਰ ਕਰਨਗੇ ਅਤੇ ਜਨਾਬ ਇਸ਼ਤਿਆਕ ਅਹਿਮਦ ਨਾਲ ਜਾਣ-ਪਛਾਣ
ਡਾ. ਸੁਰਜੀਤ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਕਰਵਾਉਣਗੇ।
ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਸਰਗਰਮੀਆਂ ਡਾ. ਹਰੀ ਸਿੰਘ ਜਾਚਕ ਅਤੇ ਦਫ਼ਤਰ ਸਕੱਤਰ
ਸ੍ਰੀ ਜਸਵੀਰ ਝੱਜ ਨੇ ਅਕਾਡਮੀ ਵਲੋਂ ਸਮੂਹ ਪੰਜਾਬੀ ਪਿਆਰਿਆਂ ਨੂੰ ਸਮਾਗਮ ਵਿਚ ਪਹੁੰਚਣ
ਲਈ ਹਾਰਦਿਕ ਸੱਦਾ ਦਿੱਤਾ ਹੈ।

Leave a Reply

Your email address will not be published.


*


%d