ਜਥੇਦਾਰ ਸੁਰਜੀਤ ਸਿੰਘ ਦੁਭਾਲੀ  ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਕਲ ਪ੍ਰਧਾਨ   ਬਣਨ ਦੀ ਖੁਸ਼ੀ 

ਬਲਾਚੌਰ/ ਕਾਠਗੜ੍ਹ —– (ਜਤਿੰਦਰ ਪਾਲ ਸਿੰਘ ਕਲੇਰ )
ਜਥੇਦਾਰ ਸੁਰਜੀਤ ਸਿੰਘ ਦੁਭਾਲੀ
 ਨੂੰ ਸ਼੍ਰੋਮਣੀ ਅਕਾਲੀ ਦਲ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਤੋਂ ਸਰਕਲ ਕਾਠਗੜ੍ਹ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ  | ਉਨ੍ਹਾਂ ਦੀ ਇਸ ਨਿਯੁਕਤੀ ਨਾਲ ਹਲਕੇ ਦੇ ਲੋਕਾਂ ‘ਚ ਖੁਸ਼ੀ ਦੀ ਲਹਿਰ ਹੈ |ਅਕਾਲੀ ਦਲ ਦੇ ਸਮਰਥਕ ਵੱਲੋਂ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ |ਇਸ ਮੌਕੇ ਜਥੇਦਾਰ ਸੁਰਜੀਤ ਸਿੰਘ ਦੁਭਾਲੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਸਾਂਸਦ ਹਲਕਾ ਸ਼ੀ ਅਨੰਦਪੁਰ ਸਾਹਿਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਖਦੀਪ ਸਿੰਘ ਸ਼ੁਕਾਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਅਤੇ ਸਮੁੱਚੀ ਲੀਡਰਸ਼ਿਪ  ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਜਿਹੜੀ ਉਹਨਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਗੇ ਅਤੇ ਆਉਣ ਵਾਲੀਆਂ ਲੋਕ ਸਭਾ 2024 ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਿਨ ਰਾਤ ਇੱਕ ਕਰ ਦੇਣਗੇ ਅਤੇ ਪਾਰਟੀ ਦੀ ਕਾਮਯਾਬੀ ਲਈ ਘੜੀ ਮਿਹਨਤ ਕਰਨਗੇ |ਇਸ ਮੋਕੇ ਬਾਬਾ ਦੀਦਾਰ ਸਿੰਘ ਕਿਸ਼ਨਪੁਰ, ਗੁਰਮੁੱਖ ਸਿੰਘ ਮੱਲ੍ਹੀ ਕਮਾਲਪੁਰ, ਕਮਲਦੀਪ ਸ਼ਰਮਾ, ਹਰਬੰਸ ਸਿੰਘ ਮੱਲ੍ਹੀ, ਗੁਰਬਿੰਦਰ ਸਿੰਘ ਮੱਲ੍ਹੀ, ਮੋਹਣ ਸਿੰਘ ਸਰਪੰਚ ਚਾਹਲ, ਰਜਿੰਦਰ ਸਿੰਘ ਹੱਕਲਾ, ਬਲਵੀਰ ਸਿੰਘ, ਹੈਪੀ ਚੋਧਰੀ ਰੈਲਮਾਜਰਾ, ਭਗਤ ਸਿੰਘ ਨੰਬਰਦਾਰ ਕਿਸ਼ਨਪੁਰ, ਅਸ਼ੋਕ ਕੁਮਾਰ, ਪਰਮਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ, ਬਲਵੀਰ ਸਿੰਘ, ਚੋਧਰੀ ਭਜਨ ਲਾਲ ਆਦਿ ਹਾਜ਼ਰ ਸਨ।

Leave a Reply

Your email address will not be published.


*


%d