ਚੰਡੀਗੜ੍ਹ ਦੇ ਸੀਨੀਅਰ ਪ੍ਰੈਸ ਫੋਟੋ ਜਰਨਲਿਸਟ ਸੰਤੋਖ ਸਿੰਘ ਦੇ ਨਿਧਨ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਗਟਾਇਆ ਸੋਗ

ਚੰਡੀਗੜ੍ਹ: – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਚੰਡੀਗੜ੍ਹ ਦੇ ਸੀਨੀਅਰ ਪ੍ਰੇਯ ਫੋਟੋ ਜਰਨਲਿਸਟ ਸਰਦਾਰ ਸੰਤੋਖ ਸਿੰਘ, ਜਿਨ੍ਹਾਂ ਨੂੰ ਤਾਇਆ ਜੀ ਦੇ ਨਾਂਅ ਨਾਲ ਜਾਣਦੇ ਸਨ, ਦੇ ਨਿਧਨ ‘ਤੇ ਸੋਗ ਪ੍ਰਗਟਾਇਆ। ਉਨ੍ਹਾਂ ਨੇ ਸੋਗ ਪਰਿਵਾਰ ਦੇ ਪ੍ਰਤੀ ਸੰਵੇਦਨਾ ਪ੍ਰਗਟਾਈ ਅਤੇ ਪਰਮਾਤਮਾ ਤੋਂ ਮਰਹੂਮ ਰੂਹ ਨੂੰ ਆਪਣੇ ਚਰਣਾਂ ਵਿਚ ਸਥਾਨ ਦੇਣ ਦੀ ਅਰਦਾਸ ਕੀਤੀ।

          ਸਰਦਾਰ ਸੰਤੋਖ ਸਿੰਘ ਲੰਬੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਲੜ ਰਹੇ ਸਨ ਅਤੇ ਵੀਰਵਾਰ ਦੀ ਸਵੇਰੇ ਉਹ ਜਿੰਦਗੀ ਦੀ ਜੰਗ ਹਾਰ ਗਏ। ਮੌਜੂਦਾ ਵਿਚ ਊਹ ਰੋਜਾਨਾ ਸਪੋਕਸਮੈਨ ਦੇ ਮੁੱਖ ਫੋਟੋ ਜਰਨਲਿਸਟ ਸਨ। ਉਨ੍ਹਾਂ ਨੇ ਪਹਿਲਾਂ ਪੰਜਾਬ ਰਾਜ ਉਦਯੋਗਿਕ ਨਿਰਯਾਤ ਨਿਗਮ ਪੀਏਸਆਈਈਸੀ, ਸੈਕਟਰ17, ਚੰਡੀਗੜ੍ਹ ਵਿਚ ਟ੍ਰੇਸਰ, ਮੈਪ ਨੇਵਿਸ ਵਜੋ ਵੀ ਕੰਮ ਕੀਤਾ ਸੀ, ਪਰ ਉਹ ਕਾਰਟੂਨਿੰਗ, ਪੇਂਟਿੰਗ ਵਿਚ ਬਹੁਤ ਮਾਹਰ ਸਨ।

          ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਡਾ ਅਮਿਤ ਅਗਰਵਾਲ ਨੇ ਵੀ ਸਰਦਾਰ ਸੰਤੋਖ ਸਿੰਘ ਦੇ ਨਿਧਨ ‘ਤੇ ਸੋਗ ਪ੍ਰਗਟ ਕੀਤਾ।

ਸਲਸਵਿਹ/2023

Leave a Reply

Your email address will not be published.


*


%d