ਚਾਚੇ ਨੇ ਦੋ ਪੁੱਤਰਾਂ ਤੇ ਹੋਰ ਸਾਥੀਆਂ ਸਮੇਤ ਕੀਤਾ ਭਤੀਜੇ ਦੇ ਘਰ ਤੇ ਹਮਲਾ ਕਰਕੇ ਤਿੰਨੇ ਭਤੀਜੇ ਕੀਤੇ ਜਖ਼ਮੀ

ਅੰਮ੍ਰਿਤਸਰ::::::::::::::::: ( ਰਣਜੀਤ ਸਿੰਘ ਮਸੌਣ) ਬੀਤੇ ਦਿਨੀਂ ਪਿੰਡ ਕਲੇਰ (ਰਾਮ ਤੀਰਥ) ਵਿਖੇ ਸਕੇ ਚਾਚੇ ਨੇ ਆਪਣੇ ਦੋ ਪੁੱਤਰਾਂ ਤੇ ਹੋਰ ਸਾਥੀਆਂ ਸਮੇਤ ਆਪਣੇ ਭਤੀਜੇ ਦੇ ਘਰ ਤੇ ਜਾਨਲੇਵਾ ਹਮਲਾ ਕਰਕੇ ਤਿੰਨਾਂ ਭਤੀਜਿਆਂ ਨੂੰ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ। ਇਸ ਕੁੱਟਮਾਰ ਵਿੱਚ ਜਖ਼ਮੀ ਹੋਏ ਕੁਲਦੀਪ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਗੌੰਸਾਬਾਦ ਨੇ ਉਨ੍ਹਾਂ ਦੀ ਪੈਲੀ ਵਿੱਚ ਕਈ ਸਾਲ ਪਹਿਲਾਂ ਆਰਾ ਲਾਇਆ ਸੀ, ਜਿਸ ਦਾ ਕਿਰਾਇਆ ਉਨ੍ਹਾਂ ਦਾ ਚਾਚਾ ਦਲਬੀਰ ਸਿੰਘ ਆੜਤੀ ਵਸੂਲ ਕਰਦਾ ਰਿਹਾ ਸੀ, ਜਿਸਨੂੰ ਕੁੱਝ ਦਿਨ ਪਹਿਲਾਂ ਸਰਕਾਰੀ ਅਧਿਕਾਰੀਆਂ ਨੇ ਬੰਦ ਕਰਵਾ ਦਿੱਤਾ। ਇਸੇ ਰੰਜਿਸ਼ ਵਿੱਚ ਸੁਖਰਾਜ ਸਿੰਘ, ਹਰਪਾਲ ਸਿੰਘ, ਦਲਬੀਰ ਸਿੰਘ ਆੜਤੀ, ਅਵਤਾਰ ਸਿੰਘ, ਰਸ਼ਪਾਲ ਸਿੰਘ, ਰਾਜਪਾਲ ਸਿੰਘ, ਸੁੱਖ, ਗੋਪੀ, ਹੀਰਾ ਸਾਰੇ ਵਾਸੀ ਗੌੰਸਾਬਾਦ ਨੇ ਕੁੱਝ ਅਣਪਛਾਤੇ ਵਿਅਕਤੀਆਂ ਨਾਲ ਆਪਣੇ ਘਰ ਖਾਸਾ ਰੋਡ, ਰਾਮ ਤੀਰਥ ਦੇ ਬਾਹਰ ਖੜੇ ਤਿੰਨਾਂ ਭਰਾਵਾਂ ਤੇ ਡਾਂਗਾਂ, ਸੋਟਿਆਂ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਤਿੰਨਾਂ ਭਰਾਵਾਂ ਕੁਲਦੀਪ ਸਿੰਘ, ਹਰਜੀਤ ਸਿੰਘ, ਤੇਜਪਾਲ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਦੂਸਰੀ ਧਿਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਆਹਮੋ- ਸਾਹਮਣੀ ਹੋਈ ਲੜਾਈ ਵਿੱਚ ਉਨ੍ਹਾਂ ਦੇ ਬੰਦੇ ਵੀ ਜ਼ਖ਼ਮੀ ਹੋਏ ਹਨ।
ਇਸ ਸਬੰਧੀ ਚੌਂਕੀ ਰਾਮ ਤੀਰਥ ਦੇ ਇੰਚਾਰਜ਼ ਪ੍ਰਸ਼ੋਤਮ ਕੁਮਾਰ ਨੇ ਦੱਸਿਆ ਕਿ ਦੋਹਾਂ ਧਿਰਾਂ ਵੱਲੋਂ ਦਰਖਾਸਤਾਂ ਆਈਆਂ ਹਨ, ਪੁਲਿਸ ਵੱਲੋਂ ਇਸਦੀ ਜਾਂਚ ਕੀਤੀ ਗਈ ਹੈ, ਜੋ ਵੀ ਦੋਸ਼ੀ ਸਿੱਧ ਹੋਇਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.


*


%d