ਗ੍ਰਾਸ ਰੂਟਸ ਇਨੋਵੇਟਰਜ਼ ਆਫ਼ ਪੰਜਾਬ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ 

ਭਵਾਨੀਗੜ੍ਹ :::::::::: (ਮਨਦੀਪ ਕੌਰ ਮਾਝੀ ) ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ, ਸਾਇੰਸ ਅਤੇ ਤਕਨੌਲਜੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਸਟੇਟ ਕੌਸਲ ਫਾਰ ਸਾਇੰਸ ਐਡ ਟੈਕਨੌਲਜੀ ਵੱਲੋਂ ਗਰਾਸ ਰੂਟ ਇਨੋਵੇਸ਼ਨ ਦੇ ਪ੍ਰਸਾਰ ਲਈ ਇੱਕ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰ ਨਾਲ ਸਬੰਧਤ ਤਕਨੀਕੀ ਅਤੇ ਨਾਨ—ਤਕਨੀਕੀ ਪਿਛੋਕੜ ਵਾਲੇ ਨੌਜਵਾਨ ਜਿਵੇਂ  ਕਿ ਕਿਸਾਨ, ਸ਼ਿਲਪਕਾਰ, ਵਿਦਿਆਰਥੀ (ਸਕੂਲ, ਆਈ.ਟੀ.ਆਈ., ਪੌਲੀਟੈਕਨਿਕ ਡਿਪਲੋਮਾ ਹੋਲਡਰ) ਤੇ ਸਵੈ—ਰੋਜ਼ਗਾਰ ਉੱਦਮੀ ਆਦਿ ਭਾਗ ਲੈ ਸਕਦੇ ਹਨ। ਮੁਕਾਬਲੇ ਦੌਰਾਨ ਚੁਣੇ ਗਏ ਨੌਜਵਾਨਾਂ ਨੂੰ ਮੁੱਖ ਮੰਤਰੀ ਪੰਜਾਬ  ਵੱਲੋਂ ਸਨਮਾਨਤ ਕੀਤਾ ਜਾਵੇਗ। ਇਸ ਤੋਂ ਇਲਾਵਾ ਸਰਕਾਰ ਵੱਲੋਂ ਇਨੋਵੇਸ਼ਨ ਨੂੰ ਯੋਜਨਾਬੱਧ ਤਰੀਕੇ ਨਾਲ ਪ੍ਰਫੁੱਲਤ ਕਰਨ ਦੀ ਗਾਈਡੈਂਸ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਤ ਅਦਾਰਿਆਂ ਵੱਲੋਂ ਲੋੜੀਂਦੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗ ਇਸ ਸਬੰਧੀ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ, ਸੰਗਰੂਰ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਯੋਗ ਅਤੇ ਚਾਹਵਾਨ ਪ੍ਰਾਰਥੀ ਦਿੱਤੇ ਗਏ ਲਿੰਕ  https://bit.ly/3G5eyca. ਉਪਰ  ਆਪਣੇ  ਆਪ ਨੂੰ ਰਜਿਸਟਰ ਕਰਵਾਕੇ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਲਿੰਕ ਉਪਰ ਪ੍ਰਾਰਥੀ ਮਿਤੀ 25—02—2024 ਤੱਕ ਰਜਿਸਟਰ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਕਿਸੇ ਵੀ ਕੰਮ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵਿਖੇ ਸੰਪਰਕ ਕਰ ਸਕਦੇ ਹਨ।

Leave a Reply

Your email address will not be published.


*


%d