ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਸ਼ਹਿਰ ‘ਚ ਪੁਲਿਸ ਨੇ ਕੱਢਿਆ ਫਲੈਗ ਮਾਰਚ 

ਅੰਮ੍ਰਿਤਸਰ ::::::::::::::::::::: ਗਣਤੰਤਰ ਦਿਵਸ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਏਸੀਪੀ ਸੈਂਟਰਲ਼ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਹਾਲ ਗੇਟ ਤੋਂ ਇੱਕ ਫਲੈਗ ਮਾਰਚ ਕੱਢਿਆਂ ਗਿਆ, ਇਸ ਫਲੈਗ ਮਾਰਚ ਵਿੱਚ ਥਾਣਾ ਈ-ਡਵੀਜ਼ਨ, ਡੀ-ਡਵੀਜ਼ਨ ਅਤੇ ਗੇਟ ਹਕੀਮਾ ਸਮੇਤ ਪੁਲਿਸ ਫੋਰਸ ਨੇ ਭਾਗ ਲਿਆ। ਇਹ ਫਲੈਗ ਮਾਰਚ ਹਾਲ ਗੇਟ ਤੋਂ ਕੱਟੜਾ ਜੈਮਲ ਸਿੰਘ ਵਿਰਾਸਤੀ ਮਾਰਗ, ਗੁਰੂ ਬਾਜ਼ਾਰ ਅਤੇ ਜੋਨ ਇੱਕ ਦੇ ਵੱਖ-ਵੱਖ ਏਰੀਆ ਵਿੱਚ ਕੱਢਿਆਂ ਗਿਆ। ਇਸ ਮੌਕੇ ਇੰਸਪੈਕਟਰ ਸ਼ਿਵਦਰਸ਼ਨ ਸਿੰਘ, ਇੰਸਪੈਕਟਰ ਹਰਸੰਦੀਪ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।

Leave a Reply

Your email address will not be published.


*


%d