ਕ੍ਰਿਸਮਿਸ ਤੇ ਵਿਸ਼ੇਸ

ਮੌਟਰੀਅਲ ਦੇ ਡਾਉਨਟਾਉਨ ਵਿੱਚ ਇੱਕ ਪੁਰਾਤਨ ਚਰਚ ਜਿਸ ਦਾ ਨਾਂਮ ਸੈਂਟ ਜੋਸਫ ਚਰਚ ਹੈ ਜਿਸ ਨੂੰ 1904 ਵਿੱਚ ਈਸਾਈ ਮਤ ਨੂੰ ਮੰਨਣ ਵਾਲੇ ਸੇਵਕ ਅਤੇ ਪ੍ਰਚਾਰਕ ਆਡਰੇ ਬ੍ਰਦਜ ਨੇ ਬਣਾਇਆ।ਇਸ ਲਈ ਅੱਜ ਦੀ ਸਾਡੀ ਸਮਾਂ ਸੂਚੀ ਵਿੱਚ ਪੁਰਾਣਾ ਮੋਟਰੀਅਲ ਦੇ ਨਾਲ ਨਾਲ ਇਸ ਚਰਚ ਨੂੰ ਵੀ ਦੇਖਣ ਦਾ ਵਿਚਾਰ ਸੀ। ਇਸ ਚਰਚ ਦੀ ਵਿਸ਼ੇਸਤਾ ਇਹ ਹੈ ਕਿ ਇਹ ਵਿਸ਼ਵ ਦੀ ਸਬ ਤੋਂ ਉੱਚੀ ਪਹਾੜੀ ਤੇ ਬਣੀ ਹੋਈ ਹੈ ਮੋਟਰੀਅਲ ਵਿੱਚ ਇਸ ਤੋਂ ਉੱਚੀ ਕੋਈ ਹੋਰ ਇਮਾਰਤ ਨਹੀ ਬਣ ਸਕਦੀ।ਇਹ ਇੱਕੋ ਇੱਕ ਚਰਚ ਹੈ ਜਿਸ ਵਿੱਚ ਚਾਰ ਚਰਚ ਚਾਰ ਮੰਜਿਲਾਂ ਤੇ ਬਣੀਆਂ ਹੋਈਆ ਹਨ ਅਤੇ ਚਰਚ ਦੀ ਸਥਾਪਨਾ ਕਰਨ ਵਾਲੇ ਸੰਤ ਆਦਰੇ ਬ੍ਰਦਰ ਦਾ ਜਿੰਦਾ ਦਿਲ ਅੱਜ ਵੀ ਮਾਜੋਦ ਹੈ।

 ਸੈਂਟ ਜੋਸਫ ਚਰਚ ਰੋਇਲ ਪਹਾੜੀ ਤੇ ਬਣੀ ਹੋਈ ਜਿਸ ਨੂੰ ਕੋਮੀ ਵਿਰਾਸਤ ਵੱਜੌ ਸਾਭਿਆ ਗਿਆ ਹੈ।ਇਸ ਮੋਂਟ ਰੋਇਲ ਪਹਾੜੀ ਦੇ ਨਾਮ ਤੋਂ ਹੀ ਮੋਟਰੀਅਰਲ ਸ਼ਹਿਰ ਦਾ ਨਾਮ ਰੱਖਿਆ ਗਿਆ ਕਿਹਾ ਜਾਦਾਂ।ਇਸ ਵਿੱਚ 284 ਪੋੜੀਆਂ ਚੜਕੇ ਜਾਣਾ ਪੈਦਾਂ ਪਰ ਇਥੇ ਵੀ ਜਿਵੇ ਨੈਣਾ ਦੇਵੀ ਤੇ ਪਹੁੰਚਣ ਲਈ ਪਿਛੋਂ ਦੀ ਇਕ ਹੋਰ ਰਾਸਤਾ ਬਣਿਆ ਹੁਣ ਇਥੇ ਵੀ ਸੜਕ ਬਣ ਗਈ ਜੋ ਸਿੱਧੀ ਪੰਜਵੀ ਮੰਜਿਲ ਤੇ ਲੇ ਜਾਂਦੀ।

 ਪਰ ਫੇਰ ਵੀ ਜੋ ਲੋਕ ਥੱਲੇ ਉਤਰ ਜਾਂਦੇ ਉਹਨਾਂ ਲਈ ਚਰਚ ਵੱਲੋਂ ਹੀ ਛੋਟੀ ਬਸ ਲਗੀ ਹੋਈ ਜਿਸ ਨੁੰ ਸ਼ਟਲ ਕਹਿੰਦੇ ਉਹ ਉਪਰ ਤੱਕ ਲਿਜਾਣ ਅਤੇ ਛੱਡਣ ਦਾ ਕੰਮ ਕਰਦੀ।ਇਸ ਤੋਂ ਇਲਾਵਾ ਇੱਕ ਪਾਸੇ ਲੱਕੜ ਦੀਆਂ ਪੌੜੀਆਂ ਵੀ ਬਣੀਆਂ ਹੋਈਆਂ ਜਿਸ ਰਾਂਹੀ ਈਸਾਈ ਮਤ ਨੂੰ ਮੰਨਣ ਵਾਲੇ ਭਗਤ ਗੋਡਿਆਂ ਤੇ ਚੱਲ ਕੇ ਜਿਸ ਨੂੰ ਅਸੀ ਡਡੋਂਤ ਕਰਨਾ ਕਹਿੰਦੇ ਹਾਂ ਜਾਂਦੇ ਹਨ।ਇਸ ਲਈ ਹਰ ਧਰਮ ਵਿੱਚ ਸਰੀਰ ਨੂੰ ਦੁੱਖ ਦੇਕੇ ਮੰਨਤ ਮਨਾਉਣ ਦੀ ਪ੍ਰਥਾ ਚਲ ਰਹੀ ਹੈ ਜਿਸ ਨੂੰ ਉਸ ਧਰਮ ਨੂੰ ਮੰਨਣ ਵਾਲਿਆਂ ਦੀ ਸ਼ਰਧਾ ਕਹਿ ਸਕਦੇ ਹਾਂ।ਚਰਚ ਨੁੰ ਦੇਖਣ ਵਾਲੇ ਸਾਡੇ ਵਰਗੇ ਵੀ ਬਹੁਤ ਲੋਕ ਸਨ ਅਤੇ ਜੋ ਇਸ ਨੁੰ ਮੰਨਦੇ ਉਹ ਪ੍ਰਾਥਨਾ ਕਰਨ ਲਈ ਵੀ ਬਹੁਤ ਲੋਕ ਸਨ ਬਿਲਕੁਲ ਸ਼ਾਤੀ ਸੀ।ਇਹ ਚਰਚ ਬਹੁਤ ਵੱਡੀ ਚਰਚ ਹੈ।

ਇਸ ਚਰਚ ਦੇ ਵਿੱਚ ਹੀ ਤਿੰਨ ਹੋਰ ਚਰਚ ਹਨ ਪਹਿਲੀ ਪੁਰਾਤਨ ਚਰਚ ਜਿਥੇ ਆਡਰੇ ਬ੍ਰਦਰ ਰਹਿੰਦਾ ਸੀ ਅਤੇ ਪ੍ਰਥਾਨਾ ਕਰਨ ਦੇ ਨਾਲ ਨਾਲ ਉਹ ਲੋੜਵੰਦ ਲੋਕਾਂ ਦਾ ਇਲਾਜ ਵੀ ਕਰਦਾ ਸੀ।ਪੇਸ਼ੇ ਵਜੋਂ ਆਡਰੇਂ ਬਰਦਰ ਚਰਚ ਦੇ ਸਾਹਮਣੇ ਬਣੇ ਕਾਲਜ ਵਿੱਚ ਗੇਟ ਕੀਪਰ ਦੀ  ਡਿਊਟੀ ਕਰਦਾ ਸੀ ਅਤੇ ਉਥੋਂ ਮਿੱਲਣ ਵਾਲੀ ਤਨਖਾਹ ਅਤੇ ਪੁਸ਼ਤੇਨੀ ਜਾਇਦਾਦ ਦੀ ਕਮਾਈ ਲੋੜਵੰਦਾਂ ਤੇ ਖਰਚ ਕਰ ਦਿੰਦਾ ਸੀ।ਇਥੇ ਹਰ ਥਾਂ ਤੇ ਸ਼ਾਤ ਰਹਿਣ ਅਤੇ ਫੋਟੋ ਜਾ ਵੀਡੀਓ ਦੀ ਮਨਾਹੀ ਹੈ ਪਰ ਫੇਰ ਵੀ ਜਿਹੜੇ ਲੋਕ ਇਸ ਨੁੰ ਦੇਖਣ ਲਈ ਹੀ ਆਏ ਹਨ ਉਹ ਫੋਟੋਆਂ ਕਰਦੇ ਰਹਿੰਦੇ ਹਨ ਉਹਨਾਂ ਨੁੰ ਕੋਈ ਬਹੁਤਾ ਰੋਕਦਾ ਵੀ ਨਹੀ ਆਪਣੇ ਵਾਂਗ ਨਹੀ ਕਿ ਮੋਬਾਈਲ ਖੋਕੇ ਤੋੜ ਦਿੰਦੇ ਹਨ ਜਾਂ ਬੋਲਦੇ ਹਨ।ਜਿਸ ਤਰਾਂ ਮੈ ਕਿਹਾ ਕਿ ਇਸ ਇਕ ਚਰਚ ਹੀ ਤਿੰਨ ਚਰਚ ਹਨ ਜਿੰਨਾ ਦੇ ਵੱਖਰੇ ਵੱਖਰੇ ਨਾਮ ਹਨ।ਵੋਟਿਵ ਚੈਪਲ ਨਾਮ ਦੀ ਚਰਚ ਜੋ ਕਿ ਚੋਥੀ ਮੰਜਿਲ ਤੇ ਹੈ ਦੇ ਲਾਗੇ ਸੈਂਟ ਜੋਸਫ ਦੀ ਮੂਰਤੀ ਦੇ ਅੱਗੇ ਇਕ ਮੇਜ ਤੇ ਇਕ ਲਾਟ ਚਲ ਰਹੀ ਕਿਹਾ ਜਾਂਦਾ ਕਿ ਇਸ ਨੂੰ ਵੱਖ ਵੱਖ ਸਬਜੀਆਂ ਦੇ ਬੀਜਾਂ ਨਾਲ ਚੱਲਦੀ ਅਤੇ ਲਾਟ ਨਾਲ ਜੋ ਤੇਲ ਨਿਕਲਦਾ ਉਸ ਤੇਲ ਨੁੰ ਇਕੱਠਾ ਕਰਕੇ ਬੋਤਲਾਂ ਵਿੱਚ ਪਾ ਦਿਤਾ ਜਾਂਦਾ ਜਿਸ ਨੁੰ ਆਡਰੇ ਵੱਲੋ ਲੋਕਾਂ ਦੀਆਂ ਬੀਮਾਰੀਆਂ ਦੂਰ ਕਰਨ ਲਈ ਵਰਤਿਆ ਜਾਂਦਾ ਹਜਾਰਾਂ ਲੋਕ ਇਸ ਵਿਸ਼ਵਾਸ ਨਾਲ ਠੀਕ ਹੋਏ ਹਨ ਇਸ ਤੇਲ ਨੁੰ ਸਰੀਰ ਤੇ ਰਗੜਿਆ ਜਾਂ ਲਾਇਆ ਜਾਂਦਾ ਇਹ ਲੋਕਾਂ ਦਾ ਵਿਸ਼ਵਾਸ ਹੈ।ਬੇਸ਼ਕ ਆਡਰੇ ਬ੍ਰਦਰ ਵਾਰ ਵਾਰ ਲੋਕਾਂ ਨੂੰ ਕਹਿੰਦਾ ਸੀ ਕਿ ਤੁਹਾਡਾ ਰੋਗ ਸੈਟ ਜੋਸਫ ਵੱਲੋਂ ਦਿੱਤੀਆਂ ਦੁਆਵਾਂ ਨਾਲ ਠੀਕ ਹੁੰਦਾ ਪਰ ਦਿਨੋ ਦਿਨ ਇਸ ਤੇਲ ਦੀ ਮਾਨਤਾ ਲੋਕਾਂ ਵਿੱਚ  ਵੱਧਦੀ ਗਈ ਅਤੇ ਅੱਜ ਵੀ ਚਰਚ ਵੱਲੋਂ ਇਸ ਤੇਲ ਨੂੰ ਇਕੱਠਾ ਕਰਕੇ ਲੋਕਾਂ ਨੂੰ ਕੁਝ ਭੇਟਾ ਲੇਕੇ ਦਿੱਤਾ ਜਾਂਦਾ।ਸੋ ਅਸੀ ਵੀ ਤੇਲ ਦੀਆਂ ਪੰਜ ਸ਼ੀਸ਼ੀਆਂ ਦਾ ਪੈਕਟ ਲੇ ਲਿਆ।ਇਸ ਦੀ ਚਰਚ ਵਲੋਂ ਕੀਮਤ ਵੀ ਲਈ ਜਾਂਦੀ ਪਰ ਨਾਲ ਹੀ ਇਹ ਕਿਹਾ ਜਾਦਾ ਕਿ ਇਹ ਲੋਕਾਂ ਦਾ ਵਿਸ਼ਵਾਸ ਹੈ ਕੋਈ ਦਵਾਈ ਨਹੀ।

ਇਹ ਚਰਚ ਕਨੇਡਾ ਦੀ ਸਬ ਤੋਂ ਉੱਚੀ ਚਰਚ ਹੈ ਅਤੇ ਇਸ ਉਚਾਈ ਤੋਂ ਉਪਰ ਕੋਈ ਹੋਰ ਨਵੀ ਇਮਾਰਤ ਨਹੀ ਬਣ ਸਕਦੀ।ਇਸ ਚਰਚ ਦੀ ਤੀਸਰੀ ਮੰਜਿਲ ਤੇ ਆਡਰੇ ਬ੍ਰਦਰ ਦੀ ਸਮਾਧ ਹੈ।ਸਮਾਧ ਦੇ ਸਾਹਮਣੇ ਹੀ ਆਡਰੇ ਬ੍ਰਦਰਜ ਦਾ ਦਿੱਲ ਰੱਖਿਆਂ ਹੋੲਆਿ ਜਿਥੇ ਬੇਠਕੇ ਲੋਕ ਪ੍ਰਥਾਨਾ ਕਰਦੇ ਅਤੇ ਮੰਨਤਾ ਮੰਗਦੇ ਹਨ।ਇਸ ਤੀਸਰੀ ਮੰਜਿਲ ਤੇ ਹੀ  ਸੈਟ ਜੋਸਫ ਦੇ ਬੁੱਤ ਕੋਲ ਇੱਕ ਮੇਜ ਤੋ ਕੁਝ ਕਾਰਡ ਅਤੇ ਪੈਨਸਲਾਂ ਪਈਆਂ ਜਿਥੇ ਲੋਕ ਆਪਣੀ ਇੱਛਾ ਜਾਂ ਮੰਨਤ ਲਿਖਦੇ ਹਨ ਅਤੇ ਬੁੱਤ ਕੋਲ ਪਏ ਬੋਕਸ ਵਿੱਚ ਪਾ ਦਿੰਦੇ ਹਨ।

ਇਸ ਚਰਚ ਦੀ ਉਸਾਰੀ ਇਸ ਦੀ ਮੀਨਾਕਾਰੀ ਦੇਖਣਯੋਗ ਹੈ।ਬੇਸ਼ਕ ਇਹ ਚਰਚ ਦੀ ਉਸਾਰੀ 1904 ਵਿਚ ਹੋਈ ਪਰ ਧਾਰਮਿਕ ਸਗੰਠਨ ਵੱਲੋਂ 1917 ਵਿੱਚ ਇਸ ਨੁੰ ਬਣਾਉਣ ਦੀ ਮਾਨਤਾ ਦਿੱਤੀ ਗਈ।ਸ਼ੁਰੂਆਤ ਵਿੱਚ ਇਹ ਸਿਰਫ 15×18 ਫੁੱਟ ਦਾ ਛੋਟਾ ਜਿਹਾ ਪੂਜਾ ਸਥਾਨ ਸੀ।ਇਸ ਨੁੰ ਅਜਕਲ੍ਹ ਕਰਪਿਟ ਚਰਚ ਕਿਹਾ ਜਾਂਦਾ। ਫੇਰ ਇਸ ਦੀ ਸ਼ੁਰੂਆਤ 1922 ਵਿੱਚ ਕੀਤੀ ਗਈ ਜਿਸ ਵਿੱਚ ਬੰਬ ਧਮਾਕੇ ਨਾਲ ਪਹਾੜੀ ਨੁੰ ਤੋੜਿਆ ਗਿਆ।1924 ਤੋਂ 1929 ਤਕ ਇਸ ਦਾ ਕੰਮ ਚਲਿਆ ਪਰ 1929 ਦੀ ਬਹੁਤ ਵੱਡੀ ਮੰਦੀ ਅਤੇ ਬੇਰੁਜ਼ਗਾਰੀ ਕਾਰਣ ਬੰਦ ਕਰ ਦਿਤਾ ਗਿਆ।1937 ਵਿਚ ਇਸ ਦੀ ਦੁਬਾਰਾ ਸ਼ੁਰੂਆਤ ਕੀਤੀ ਗਈ।ਇਸ ਪਹਾੜੀ ਦੇ ਪੱਥਰ ਅੱਜ ਵੀ ਪ੍ਰਦਰਸ਼ਨੀ ਵੱਜੋਂ ਸਾਭੇ ਹੋਏ ਹਨ ਅਤੇ ਇਸ ਚਰਚ ਦੀ ਦੇਖਭਾਲ ਲੋਕਾਂ ਦੇ ਸਹਿਯੋਗ ਨਾਲ ਸੈਟ ਜੋਸਫ ਦੇਖਭਾਲ ਕਮੇਟੀ ਵੱਲੋਂ ਕੀਤੀ ਜਾਂਦੀ ਹੈ।

6 ਜਨਵਰੀ 1937 ਨੁੰ ਆਡਰੇ ਬ੍ਰਦਰ ਦੀ ਮੌਤ ਤੋਂ ਬਾਅਦ ਸੈਟ ਜੋਸਫ ਨੂੰ ਮੰਨਣ ਵਾਲੇ ਅਤੇ ਆਡਰੇ ਬ੍ਰਦਰਜ ਨਾਲ ਜੁੜੇ ਲੋਕਾਂ ਵੱਲੋਂ  ਇਸ ਦੀ ਉਸਾਰੀ 1960 ਵਿੱਚ ਪੂਰੀ ਕੀਤੀ। ਪਰ ਇਸ ਦੀ ਮੁਰੰਮਤ ਅਤੇ ਇਸ ਦੇ ਸੁੰਦਰੀਕਰਨ ਦਾ ਕੰਮ ਅਜੇ ਵੀ ਚਲ ਰਿਹਾ ਹੈ।ਈਸਾਈ ਮਤ ਵਿੱਚ ਸੰਤ ਦੀ ਉਪਾਧੀ ਲੰਮੇ ਸਮੇ ਬਾਅਦ ਕੀਤੀ ਤਪੱਸਿਆ ਤੇ ਵਿਚਾਰ ਕਰਕੇ ਦਿੱਤੀ ਜਾਂਦੀ।ਸੈਟ ਆਡਰੈ ਨੁੰ ਸੰਤ ਦੀ ਉਪਾਧੀ ਉਸ ਦੇ ਮਰਨ ਤੋਂ ਬਾਅਦ ਸੰਨ 2010 ਵਿੱਚ ਦਿਤੀ ਗਈ।

ਬੇਸ਼ਕ ਕਿਹਾ ਜਾਂਦਾ ਕਿ ਅੰਗਰੇਜ ਅੰਧ ਵਿਸ਼ਵਾਸੀ ਨਹੀ ਹੁੰਦੇ ਪਰ ਜਿਸ ਤਾਰੀਕੇ ਨਾਲ ਲੋਕ ਤੇਲ ਦੀ ਵਰਤੋਂ ਕਰਕੇ ਠੀਕ ਹੁੰਦੇ ਇਥੋਂ ਤੱਕ ਕਿ ਸੈਕੜੇ ਲੋਕਾਂ ਦੀਆਂ ਫੋੜੀਆਂ,ਜਾਂ ਹੋਰ ਸਹਾਰਾ ਦੇਣ ਵਾਲੀਆਂ ਸੋਟੀਆਂ ਜਿਸ ਨਾਲ ਉਹ ਚਲ ਕੇ ਆਏ ਅਤੇ ਸੈਟ ਜੋਸਫ ਦੀਆਂ ਦੁਆਵਾਂ ਅਤੇ ਤੇਲ ਨਾਲ ਠੀਕ ਹੋਕੇ ਆਪਣੀਆਂ ਲੱਤਾਂ ਤੇ ਤੁਰ ਕੇ ਗਏ।ਇਹ ਮੋਟਰੀਅਲ ਦੀ ਸਬ ਤੋਂ ਉੱਚੀ ਇਮਾਰਤ ਹੈ ਅਤੇ ਮੋਟਰੀਅਲ ਵਿੱਚ ਇਸ ਉਚਾਈ ਤੋ ਉਪਰ ਕੋਈ ਇਮਾਰਤ ਨਹੀ ਬਣ ਸਕਦੀ। ਇਸ ਚਰਚ ਦਾ ਉਪਰ ਪੋੜੀਆਂ ਤੇ ਬੈਠ ਕੇ ਲੋਕ ਸੂਰਜ ਡੁੱਬਣ ਦਾ ਨਜਾਰਾ ਦੇਖਦੇ ਹਨ।ਇਸ ਧਰਮ ਨੂੰ ਮੰਨਣ ਵਾਲੇ ਲੋਕ ਬਹੁਤ ਸ਼ਾਤ ਤਾਰੀਕੇ ਨਾਲ ਬੇਠਦੈ ਪ੍ਰਥਾਨਾ ਕਰਦੇ ਅਤੇ ਚਲੇ ਜਾਂਦੇ ਹਨ।ਪਰ ਮੈਂ ਸੋਚ ਰਿਹਾ ਸੀ ਕਿ ਪੰਜਾਬ ਵਿੱਚ ਈਸਾਈ ਧਰਮ ਦੇ ਨਾਮ ਤੇ ਕਿੰਨਾ ਅੰਧ-ਵਿਸ਼ਵਾਸ਼ ਫੈਲਾਇਆ ਜਾ ਰਿਹਾ ਹੈ ਜਿਸ ਕਾਰਣ ਲੋਕਾਂ ਦੇ ਮਨ ਵਿੱਚ ਇਸ ਧਰਮ ਪ੍ਰਤੀ ਇੱਜਤ ਘੱਟਦੀ ਜਾ ਰਹੀ ਹੈ ਇਸ ਲਈ ਈਸਾਈ ਮਤ ਵਾਲਿਆਂ ਨੂੰ ਜਰੂਰ ਇਸ ਬਾਰੇ ਸੋਚਣਾ ਚਾਹੀਦਾ।

ਸ਼ਾਮ ਦਾ ਸਮਾਂ ਵੀ ਹੋ ਗਿਆ ਸੀ ਇਸ ਲਈ ਅਸੀ ਚਰਚ ਦੀ ਉਪਰੱਲੀ ਮੰਜਿਲ ਦੇ ਪਿਛੇ ਸੁਰੱਜ ਛਿਪੱਣ ਦਾ ਨਜਾਰਾ ਦੇਖਣ ਲਈ ਆ ਗਏ।ਸਾਡੇ ਤੋਂ ਪਹਿਲਾਂ ਹੀ ਬਹੁਤ ਲੋਕ ਪੌੜੀਆਂ ਤੇ ਬੇਠੇ ਸਨ ਇਸ ਲਈ ਸਾਨੂੰ ਖੜ੍ਹ ਕੇ ਹੀ ਇਸ ਦ੍ਰਿਸ਼ ਨੂੰ ਦੇਖਣਾ ਪਿਆ ਵਾਕਿਆ ਹੀ ਸੁੱਰਜ ਛਿੱਪਣ ਸਮੇ ਇੱਕ ਅਦੁਭੁੱਤ ਨਜਾਰਾ ਵੇਖਣਯੋਗ ਸੀ।ਉੱਪਰ ਮੰਜਿਲ ਤੇ ਵੀ ਇੱਕ ਸ਼ਾਨਦਾਰ ਮੂਰਤੀ ਹੈ ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਇੱਕਠੇ ਹਨ ਜਿਸ ਦਾ ਮੁਕਸਦ ਇਹ ਦਿਖਾਉਣਾ ਕਿ ਸਾਨੂੰ ਆਪਸੀ ਭਾਈਚਾਰੇ ਨਾਲ ਰਹਿਣਾ ਚਾਹੀਦਾ।

ਸੋ ਅਸੀ ਕਹਿ ਸਕਦੇ ਹਾਂ ਕਿ ਹਰ ਧਰਮ ਸਾਨੂੰ ਭਾਈਚਾਰਕ ਸਾਝ ਬਣਾਈ ਰੱਖਣ ਲਈ ਪ੍ਰਰੇਤਿ ਕਰਦਾ ਹੈ।

ਡਾ.ਸੰਦੀਪ ਘੰਡ

ਸੇਵਾ ਮੁਕਤ ਜਿਲ੍ਹਾ ਅਧਿਕਾਰੀ

Leave a Reply

Your email address will not be published.


*


%d