ਕੌਮਾਂਤਰੀ ਔਰਤ ਦਿਵਸ 8 ਮਾਰਚ ਇਤਿਹਾਸਕ ਪਿੰਡ ਠੀਕਰੀਵਾਲਾ ਵਿਖੇ ਮਨਾਇਆ ਜਾਵੇਗਾ: ਅਮਰਜੀਤ ਕੌਰ

ਮਹਿਲਕਲਾਂ:::::::::::::::::::::::: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਸੂਬਾ ਕਮੇਟੀ ਵੱਲੋਂ 8 ਮਾਰਚ ‘ਕੌਮਾਂਤਰੀ ਔਰਤ ਦਿਵਸ’ ਮਨਾਉਣ ਦੇ ਸੱਦੇ ਨੂੰ ਲਾਗੂ ਕਰਦਿਆਂ ਜ਼ਿਲ੍ਹਾ ਬਰਨਾਲਾ ਵੱਲੋਂ ਇਤਿਹਾਸਕ ਪਿੰਡ ਠੀਕਰੀਵਾਲਾ ਵਿਖੇ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕਾਨਫਰੰਸ ਦੀ ਤਿਆਰੀ ਲਈ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਇਲਾਕੇ ਦੀਆਂ ਚੇਤੰਨ ਜੁਝਾਰੂ ਔਰਤਾਂ ਦੀ ਮੀਟਿੰਗ ਧਨੇਰ ਵਿਖੇ ਹੋਈ। ਇਸ ਮੀਟਿੰਗ ਵਿੱਚ ਅਮਰਜੀਤ ਕੌਰ, ਮਨਪ੍ਰੀਤ ਕੌਰ ਅਤੇ ਪ੍ਰੇਮਪਾਲ ਕੌਰ ਨੇ ਇਤਿਹਾਸਕ ਤੌਰ ‘ਤੇ ਔਰਤ ਦਿਵਸ ਦੀ ਸੰਖੇਪ ਵਿੱਚ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਪੂਰੇ ਜ਼ਿਲ੍ਹੇ ਵਿੱਚ ਹਰ ਵਰਗ ਦੀਆਂ ਦੀ ਵੱਡੀ ਸ਼ਮੂਲੀਅਤ ਯਕੀਨੀ ਬਨਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਅਖੌਤੀ ਅਜ਼ਾਦੀ ਦੇ 76 ਸਾਲ ਬੀਤ ਜਾਣ ਬਾਅਦ ਵੀ ਔਰਤਾਂ ਉੱਪਰ ਜ਼ਬਰ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਹੈ। ਸਦੀਆਂ ਤੋਂ ਔਰਤਾਂ ਨੂੰ ਇਸ ਜਾਬਰ ਢਾਂਚੇ ਨੇ ਪਛੜਿਆਂ ਰੱਖਿਆ ਹੋਇਆ ਹੈ। ਔਰਤਾਂ ਨੂੰ ਹਾਲੇ ਵੀ ਘਰ ਦੀ ਗ਼ੁਲਾਮ ਵਜੋਂ ਹੀ ਵੇਖਿਆ ਜਾਂਦਾ ਹੈ।
ਇਸ ਮੌਕੇ ਨੌਜਵਾਨ ਆਗੂ ਹਰਪ੍ਰੀਤ ਨੇ ਕਿਹਾ ਕਿ ਇਸ ਪ੍ਰਬੰਧ ਨੇ ਆਖਣ ਨੂੰ ਔਰਤਾਂ ਦੇ ਹੱਕ ਵਿੱਚ ਕਾਨੂੰਨ ਬਣਾਏ ਹੋਏ ਹਨ ਪਰ ਦੂਜੇ ਪਾਸੇ ਇਸੇ ਪ੍ਰਬੰਧ ਦੇ ਰਾਖੇ ਵਜੋਂ ਪਾਰਲੀਮੈਂਟ/ਵਿਧਾਨ ਸਭਾਵਾਂ ਵਿੱਚ 43%ਅਪਰਾਧਿਕ ਪਿਛੋਕੜ ਵਾਲੇ ਬਿਰਾਜਮਾਨ ਹੋਏ ਹਨ। ਔਰਤਾਂ ਨੂੰ ਮੁਕੰਮਲ ਮੁਕਤੀ ਆਰਥਿਕ, ਸਮਾਜਿਕ, ਵਿਚਾਰਾਂ ਅਤੇ ਸਿਆਸੀ ਖੇਤਰ ਵਿੱਚ ਬਰਾਬਰੀ ਵਾਲਾ ਸਮਾਜ ਸਿਰਜਣ ਨਾਲ ਜੁੜੀ ਹੋਈ ਹੈ। ਇਨ੍ਹਾਂ ਸਾਰੇ ਪੱਖਾਂ ਉੱਤੇ 8 ਮਾਰਚ ਦਾ ਇੱਕੋ ਇੱਕ ਦਿਨ ਅਜਿਹਾ ਹੈ ਜਿਸ ਦਿਨ ਅਸੀਂ ਆਪਣੇ ਹੱਕਾਂ ਪ੍ਰਤੀ ਵਿਗਿਆਨਕ ਨਜ਼ਰੀਏ ਤੋਂ ਜਾਣੂ ਹੋਵਾਂਗੀਆਂ। ਔਰਤਾਂ ਦੀ ਅੱਜ ਵੀ ਪਛਾਣ ਸੰਘਰਸ਼ਾਂ ਵਿੱਚ ਨਾਂਮਾਤਰ ਹੀ ਹੈ। ਇਸ ਲਈ ਹਰ ਪਿੰਡ ਵਿੱਚੋਂ ਔਰਤ ਕਾਰਕੁਨਾਂ ਇਸ ਕਾਨਫਰੰਸ ਵਿੱਚ ਵਧ ਚੜ੍ਹ ਕੇ ਸ਼ਾਮਲ ਹੈਣੀ ਦੀ ਅਪੀਲ ਕੀਤੀ।
ਇਸ ਸਮੇਂ ਮੀਟਿੰਗ ਨੂੰ ਸਫ਼ਲ ਬਣਾਉਣ ਲਈ ਨਰਾਇਣ ਦੱਤ, ਮਨਜੀਤ ਧਨੇਰ ਨੇ ਹਰਬੰਸ ਕੌਰ, ਪਰਮਿੰਦਰ ਕੌਰ, ਨੀਲਮ ਰਾਣੀ, ਬਲਜੀਤ ਕੌਰ, ਪਰਮਿੰਦਰ ਕੌਰ ਆਦਿ ਆਗੂਆਂ ਦਾ ਧੰਨਵਾਦ ਕੀਤਾ। ਇਸ ਕਾਨਫਰੰਸ ਨੂੰ ਜਮਹੂਰੀ ਅਧਿਕਾਰ ਸਭਾ ਅਤੇ ਹੋਰ ਭਰਾਤਰੀ ਜਥੇਬੰਦੀਆਂ ਸਹਿਯੋਗ ਕਰਨਗੀਆਂ।

Leave a Reply

Your email address will not be published.


*


%d