ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਉਸ ਦੇ ਅੱਠ ਸਾਥੀਆਂ ਨੂੰ ਮਾਣਯੋਗ ਅਦਾਲਤ ਨੇ ਸੁਣਾਈ ਦੋ ਸਾਲ ਦੀ ਸਜ਼ਾ

ਸੁਨਾਮ ਊਧਮ ਸਿੰਘ ਵਾਲਾ ਦੀ ਅਦਾਲਤ ਵੱਲੋਂ ਇੱਕ ਕੇਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਉਨ੍ਹਾਂ ਦੇ ਅੱਠ ਸਾਥੀਆਂ ਨੂੰ ਦੋ ਸਾਲ ਦੀ ਸਜ਼ਾ ਅਤੇ ਪੰਜ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਿੰਦਰ ਦੀਪਾ ਦੇ ਵਕੀਲ ਤੇਜ਼ ਪਾਲ  ਭਾਰਦਵਾਜ ਅਤੇ ਸੁਸ਼ੀਲ ਵਸ਼ਿਸ਼ਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਰਾਜਿੰਦਰ ਦੀਪਾ ਜ਼ੋ ਕਿ ਸੁਨਾਮ ਊਧਮ ਸਿੰਘ ਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਹਨ ਉਹਨਾਂ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੰਨ 2008 ਵਿੱਚ ਅਮਨ ਅਰੋੜਾ ਅਤੇ ਉਸ ਦੇ ਸਾਥੀਆਂ ਵੱਲੋਂ ਉਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਉਹਨਾਂ ਦੀ ਕੁੱਟਮਾਰ ਕੀਤੀ ਸੀ ਇਸ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਦੇ ਚੱਲਦਿਆਂ ਰਾਜਿੰਦਰ ਦੀਪਾ ਨੇ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਕਰੀਬਨ ਪੰਦਰਾਂ ਸਾਲ ਤੋਂ ਚੱਲਦੇ ਆ ਰਹੇ ਇਸ ਕੇਸ਼ ਦੀ ਸੁਣਵਾਈ ਕਰਦਿਆਂ  ਅੱਜ ਸਬਡਵੀਜ਼ਨ ਜ਼ੁਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਗੁਰਪਿੰਦਰ ਸਿੰਘ ਜੌਹਲ ਦੀ ਮਾਨਯੋਗ ਅਦਾਲਤ ਵੱਲੋਂ ਅਮਨ ਅਰੋੜਾ ਅਤੇ ਉਨ੍ਹਾਂ ਦੀ ਮਾਤਾ ਪਰਮੇਸਵਰੀ ਦੇਵੀ ਜਗਜੀਵਨ ਕੁਮਾਰ ਲੱਕੀ ਬਲਜਿੰਦਰ ਸਿੰਘ ਲਾਭ ਸਿੰਘ ਚਿਤਵੰਤ ਸਿੰਘ ਕੁਲਦੀਪ ਸਿੰਘ ਸਤਗੁਰ ਸਿੰਘ ਰਾਜਿੰਦਰ ਸਿੰਘ ਆਦਿ ਨੋ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵੱਲੋਂ ਆਈ ਪੀ ਸੀ ਦੀ ਧਾਰਾ 452 ਵਿੱਚ 2-2 ਸਾਲ ਦੀ ਸਜ਼ਾ ਅਤੇ 323 ਵਿੱਚ ਇੱਕ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ ਜ਼ਿਕਰਯੋਗ ਹੈ ਕਿ ਰਾਜਿੰਦਰ ਦੀਪਾ ਅਮਨ ਅਰੋੜਾ ਦੀ ਰਿਸ਼ਤੇਦਾਰੀ ਵਿੱਚ ਸਕੇ ਜੀਜਾ ਲੱਗਦੇ ਹਨ

Leave a Reply

Your email address will not be published.


*


%d