ਕੇਂਦਰੀ ਟੀਮ ਨੇ ਪਿੰਡਾਂ ਦਾ ਮੁਆਇਨਾ ਕੀਤਾ

ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਕੇਂਦਰ, ਜਲੰਧਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਭਾਰਤ ਸਰਕਾਰ ਦੀ ਟੀਮ, ਜਿਸ ਵਿੱਚ ਡਾ: ਅੰਕਿਤ ਕੁਮਾਰ ਸਹਾਇਕ ਪੌਦ ਸੁਰੱਖਿਆ ਅਫ਼ਸਰ, ਡਾ: ਚੰਦਰਭਾਨ ਸਹਾਇਕ ਪੌਦ ਸੁਰੱਖਿਆ ਅਫ਼ਸਰ ਅਤੇ ਸ੍ਰੀ ਰਾਜਬਰ ਸਿੰਘ ਵਿਗਿਆਨਕ ਸਹਾਇਕ ਸ਼ਾਮਲ ਸਨ। ਪੰਜਾਬ ਖੇਤੀਬਾੜੀ ਵਿਭਾਗ ਦੀ ਟੀਮ  ਨਾਲ ਮਿਲ ਕੇ ਜ਼ਿਲ੍ਹਾ ਸੰਗਰੂਰ ਦਾ ਦੌਰਾ ਕੀਤਾ ਗਿਆ। ਜਿਲੇ ਦੇ ਵੱਖ-ਵੱਖ ਬਲਾਕਾਂ ਵਿੱਚ ਕਣਕ ਦੀ ਫ਼ਸਲ ਵਿੱਚ ਆ ਰਹੀ ਗੁਲਾਬੀ ਸਟੈਮ ਬੋਰਰ ਕੈਟਰਪਿਲਰ ਸੁੰਡੀ ਦਾ ਸਰਵੇਖਣ ਕੀਤਾ ਗਿਆ। ਜਿਸ ਦੌਰਾਨ ਬਲਾਕ ਸੁਨਾਮ ਦੇ ਪਿੰਡ ਮਹਿਲਾਂ ਚੌਂਕ ਦੇ ਕਿਸਾਨ ਸਿਕੰਦਰ ਸਿੰਘ ਅਤੇ ਕਿਸਾਨ ਬਲਵਿੰਦਰ ਸਿੰਘ ਦੇ ਖੇਤਾਂ ਵਿੱਚ ਘੱਟ ਅਤੇ ਬਲਾਕ ਲਹਿਰਾਗਾਗਾ ਦੇ ਪਿੰਡ ਸੰਗਤਪੁਰਾ ਦੇ ਕਿਸਾਨ ਗੋਬਿੰਦਰ ਸਿੰਘ ਦੇ ਖੇਤਾਂ ਵਿੱਚ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲਿਆ। ਪੰਜਾਬ ਖੇਤੀ ਬਾੜੀ ਵਿਭਾਗ ਦੀ ਟੀਮ ਵਿੱਚ ਬਲਾਕ ਸੁਨਾਮ ਤੋਂ ਡਾ: ਦਮਨਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਅਤੇ ਸ੍ਰੀ ਮਨੋਹਰ ਸਿੰਘ ਖੇਤੀਬਾੜੀ ਸਬ ਇੰਸਪੈਕਟਰ ਆਦਿ ਸ਼ਾਮਲ ਸਨ। ਜਿਨ੍ਹਾਂ ਨੇ ਕਿਸਾਨਾਂ ਨੂੰ ਇਸ ਕੀਟ ਬਾਰੇ ਜਾਣਕਾਰੀ ਦਿੱਤੀ ਅਤੇ ਇਸਦੀ ਰੋਕਥਾਮ ਲਈ ਵੱਖ-ਵੱਖ ਪੀ.ਐਮ. ਤਕਨੀਕਾਂ ਬਾਰੇ ਜਾਗਰੂਕ ਕੀਤਾ। ਖੇਤਾਂ ਵਿੱਚ ਫੇਰੋਮੋਨ ਟਰੈਪ ਦੀ ਵਰਤੋਂ ਕਰਨ ਲਈ ਲੋੜੀਂਦੇ ਸੁਝਾਅ ਦਿੱਤੇ ਗਏ ਅਤੇ ਇਹ ਵੀ ਕਿਹਾ ਗਿਆ ਕਿ ਇਸਦੀ ਰੋਕਥਾਮ ਲਈ ਕੇਵਲ ਸੀ.ਆਈ.ਬੀ.ਆਰ.ਸੀ. ਫਰੀਦਾਬਾਦ ਦੁਆਰਾ ਸਿਫ਼ਾਰਸ਼ ਕੀਤੀਆਂ ਦਵਾਈਆਂ ਹੀ ਵਰਤੋ। ਟੀਮ ਨੇ ਕਿਸਾਨਾਂ ਨੂੰ ਭਵਿੱਖ ਲਈ ਸੁਝਾਅ ਦਿੱਤੇ ਕਿ ਉਹ ਖੇਤਰ ਵਿੱਚ ਸੂਬਾ ਸਰਕਾਰ ਵੱਲੋਂ ਸਿਫ਼ਾਰਸ਼ ਕੀਤੀਆਂ ਫ਼ਸਲਾਂ ਦੀਆਂ ਬਿਮਾਰੀ ਰੋਧਕ ਕਿਸਮਾਂ ਦੀ ਹੀ ਬਿਜਾਈ ਕਰੇ ਅਤੇ ਬਿਜਾਈ ਤੋਂ ਪਹਿਲਾਂ ਬੀਜ ਨੂੰ ਟ੍ਰੀਟਮੈਂਟ ਕਰਕੇ ਹੀ ਬੀਜਣ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਹਰ ਸਮੇਂ ਤਿਆਰ ਹਨ।

Leave a Reply

Your email address will not be published.


*


%d