ਕਾਰਜਸਾਧਕ ਅਧਿਕਾਰੀ ਪ੍ਰੀਖਿਆ ਪਾਸ ਉਮੀਦਵਾਰ ਨਿਯੁਕਤੀ ਨੂੰ ਤਰਸੇ

 

ਭੀਖੀ::::::::::::::::::::::::

ਪੰਜਾਬ ਸਰਕਾਰ ਵੱਲੋਂ 2015 ਵਿੱਚ ਸਥਾਨਕ ਸਰਕਾਰਾਂ ਵਿਭਾਗ ਵਿੱਚ ਕਾਰਜ ਅਫਸਰਾਂ ਦੀਆਂ ਅਸਾਮੀਆਂ ਭਰਨ ਲਈ ਕਰਵਾਈ ਗਈ ਪ੍ਰੀਖਿਆ ਵਿੱਚ ਪਾਸ 32  ਉਮੀਦਵਾਰ ਨੂੰ ਹਜੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਜਾਣਕਾਰੀ ਦਿੰਦਿਆਂ ਸਫਲ ਵਿਦਿਆਰਥੀ ਐਡਵੋਕੇਟ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2015 ਵਿੱਚ ਕਾਰਜਸਾਧਕ ਅਫਸਰਾਂ ਦੀਆਂ ਅਸਾਮੀਆਂ ਭਰਨ ਲਈ ਵਿਭਾਗ ਦੀ ਪਰਖ ਪ੍ਰੀਖਿਆ ਕਰਵਾਈ ਸੀ। ਜਿਨਾਂ ਵਿੱਚੋਂ ਕੁਝ ਉਮੀਦਵਾਰ ਤਾਂ ਨਿਯੁਕਤ ਹੋ ਗਏ ਪਰ ਮਾਮਲਾ ਮਾਨਯੋਗ ਹਾਈਕੋਰਟ ਵਿੱਚ ਜਾਣ ਕਾਰਨ 32 ਉਮੀਦਵਾਰਾਂ ਦੀ ਨਿਯੁਕਤੀ ਅਟਕ ਗਈ। ਪ੍ਰੰਤੂ ਪਿਛਲੇ ਸਮੇਂ ਵਿੱਚ ਮਾਨਯੋਗ ਹਾਈਕੋਰਟ ਨੇ ਪਰਖ ਪ੍ਰੀਖਿਆ ਪਾਸ ਉਮੀਦਵਾਰ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਹੈ। ਪਰ ਸਥਾਨਕ ਸਰਕਾਰ ਵਿਭਾਗ ਵੱਲੋਂ ਸਫਲ ਉਮੀਦਵਾਰਾਂ ਨੂੰ ਨਿਯੁਕਤੀ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਕੁਝ ਉਮੀਦਵਾਰਾਂ ਦੀ ਕੌਂਸਲਿੰਗ ਆਦਿ ਵੀ ਹੋ ਚੁੱਕੀ ਹੈ ਉਨਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪਾਸੇ ਸੁੱਚਜਾ ਸ਼ਾਸਨ ਦੇਣ ਦਾ ਵਾਅਦਾ ਕਰ ਰਿਹਾ ਹੈ। ਪਰ ਦੂਜੇ ਪਾਸੇ ਹਾਲਾਤ ਇਹ ਹਨ ਕਿ 154 ਇਕਾਈ ਨੂੰ ਚਲਾਉਣ ਲਈ 65 ਕੁ ਕਾਰਜ ਸਾਧਕ ਅਫਸਰ ਹਨ ਅਤੇ ਇੱਕ ਕਾਰਜ ਸਾਧਕ ਅਫਸਰ ਕੋਲ ਪੰਜ ਪੰਜ ਕਮੇਟੀਆਂ ਦਾ ਚਾਰਜ ਹੈ ਇਸ ਕਰਕੇ  ਸ਼ਹਿਰੀਆਂ ਨੂੰ ਆਪਣੇ ਰੋਜ਼ਮਾਰਾਂ ਦੇ ਕੰਮਾਂ ਲਈ ਭਾਰੀ ਦਿੱਕਤ ਆਉਂਦੀਆਂ ਹਨ। ਉਹਨਾਂ ਦੱਸਿਆ ਕਿ ਉਹ ਕਈ ਵਾਰ ਸਬੰਧਤ ਉਚ ਅਧਿਕਾਰੀਆਂ ਨੂੰ ਮਿਲ ਕੇ ਬੇਨਤੀ ਕਰ ਚੁੱਕੇ ਹਨ ਪ੍ਰੰਤੂ ਹਾਲੇ ਤੱਕ ਕੋਈ ਆਸ ਨਹੀਂ ਬੁੱਝੀ। ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਲੋੜੀ ਦੀ ਕਾਰਵਾਈ ਕਰਕੇ ਯੋਗ ਉਮੀਦਵਾਰਾਂ ਨੂੰ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ।

Leave a Reply

Your email address will not be published.


*


%d