ਏਰੀਆ ਯੂਥ ਅਲਾਇੰਸ ਅਤੇ ਐਨ ਆਰ ਆਈ ਭਰਾਵਾਂ ਵਲੋਂ ਸਾਬਕਾ ਨਾਮਵਰ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ 11 ਨੂੰ

ਨਵਾਂਸ਼ਹਿਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) – ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਆਪਣੇ-ਆਪਣੇ ਹਲਕਿਆਂ ਵਿੱਚ ਆਪਣੇ ਤਰੀਕੇ ਨਾਲ ਸਮਾਜ ਸੇਵਾ ਦੇ ਕੰਮ ਕਰ ਰਹੀਆਂ ਹਨ। ਇਸੇ ਤਰ੍ਹਾਂ ਬਲਾਚੌਰ ਹਲਕੇ ਵਿੱਚ ਨਾਮਵਰ(ਪ੍ਰਸਿੱਧ ) ਅਤੇ ਗਰੀਬਾਂ ਦੀ ਮਸੀਹਾ ਅਤੇ ਸਮਾਜ ਸੇਵੀ ਸੰਸਥਾ ਏਰੀਆ ਯੂਥ ਅਲਾਇੰਸ ਇੱਕ ਨਿਵੇਕਲੇ ਢੰਗ ਨਾਲ ਸੱਤ ਸਮੁੰਦਰੋਂ ਪਾਰ ਰਹਿੰਦੇ ਆਪਣੀ ਪੰਜਾਬ ਦੀ ਮਿੱਟੀ ਨਾਲ ਪਿਆਰ ਕਰਨ ਵਾਲੇ ਐਨ. ਆਰ. ਆਈ ਭਰਾਵਾਂ ਪ੍ਰੇਮ ਪਾਲ ਹੱਕਲਾ ਨਵਾਂਗਰਾਂ ਜਰਮਨੀ, ਦਵਿੰਦਰ ਛਾਬਲਾ ਹਾਜੀਪੁਰ ਜਰਮਨੀ, ਲੱਕੀ ਖੇਪੜ ਅਤੇ ਬਾਬੂ ਤਰਸੇਮ ਲਾਲ ਖੇਪੜ ਭਵਾਨੀਪੁਰ ਯੂ. ਐੱਸ. ਏ ਦੀ ਸਰਸਤੀ ਹੇਠ ਸਮਾਜ ਸੇਵਾ ਜਿਵੇਂ ਕਿ ਗਰੀਬਾਂ ਦੀ ਸਹਾਇਤਾ, ਨੌਜਵਾਨਾਂ ਨੂੰ ਨਸ਼ੇ ਦੇ ਕੋਹੜ ਤੋਂ ਬਚਾ ਕੇ ਖੇਡਾਂ ਦੇ ਮੈਦਾਨ ਨਾਲ ਜੋੜਨਾ, ਪੜ੍ਹਾਈ ਦੇ ਖੇਤਰ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰ ਕੇ ਉਨ੍ਹਾਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਨਾ, ਦਹੇਜ ਵਰਗੀ ਲਾਹਣਤ ਨੂੰ ਨਾਂਹ ਕਹਿ ਕੇ ਸਾਦਾ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਸਨਮਾਨਿਤ ਕਰ ਕੇ ਇਲਾਕੇ ਵਿੱਚੋਂ ਦਹੇਜ ਵਰਗੀ ਲਾਹਣਤ ਨੂੰ ਦੂਰ ਕਰਨਾ ਅਤੇ ਆਪਣੇ ਸਮੇਂ ਵਿੱਚ ਰਹੇ ਉੱਘੇ ਖਿਡਾਰੀਆਂ ਦਾ ਮਾਨ ਸਨਮਾਨ ਕਰਨਾ ਵਰਗੇ ਨਿਵੇਕਲੇ ਕੰਮ ਕਰ ਕੇ ਲੋਕਾਂ ਵਿੱਚ ਹਰਮਨ ਪਿਆਰੀ ਸੰਸਥਾ ਹੈ। ਇਸੇ ਕੜੀ ਤਹਿਤ 11ਫਰਵਰੀ ਨੂੰ ਏਰੀਆ ਯੂਥ ਅਲਾਇੰਸ ਦੇ ਸਹਿਯੋਗ ਨਾਲ ਮਰਹੂਮ ਮਨਦੀਪ ਸਪੋਰਟਸ ਐਂਡ ਵੈਲਫੇਅਰ ਕਲੱਬ ਸਿੰਘਾਪੁਰ ਵਲੋਂ ਐਮ. ਬੀ. ਜੀ ਕਾਲਜ ਪੋਜੇਵਾਲ ਵਿੱਚ ਕਰਵਾਈ ਜਾ ਰਹੀ ਅਥਲੈਟਿਕ ਮੀਟ ਜਿਸ ਦਾ ਇਨਾਮ ਵੰਡ ਸਮਾਗਮ ਸਰਕਾਰੀ ਸਕੂਲ ਸਿੰਘਪੁਰ ਵਿੱਚ ਹੋਵੇਗਾ। ਇਸ ਮੀਟ ਵਿੱਚ ਜੇਤੂ ਖਿਡਾਰੀਆਂ ਨੂੰ ਟਰੈਕ ਸੂਟ ਅਤੇ ਆਏ ਹੋਏ ਸਾਰੇ ਖਿਡਾਰੀਆਂ ਨੂੰ ਟੀ ਸ਼ਰਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ‘ਤੇ ਆਪਣੇ ਸਮੇਂ ਵਿੱਚ ਰਹੇ ਉੱਘੇ ਖਿਡਾਰੀਆਂ ਜਿਨ੍ਹਾਂ ਵਿੱਚ ਰੋਸ਼ਨ ਲਾਲ ਭੋਲੇਵਾਲ ਕਬੱਡੀ, ਮੇਸ਼ੀ ਮੀਲੂ ਕਟਵਾਰਾ, ਗੁਰਵਿੰਦਰ ਸਿੰਘ ਸਿੰਘਪੁਰਾ ਕਬੱਡੀ, ਬ੍ਰਹਮ ਕੁਮਾਰ ਕਰੀਮ ਪੁਰ ਚਾਹਵਾਲਾ ਕਬੱਡੀ ਅਤੇ ਪੰਮਾ ਬੱਗੂਵਾਲੀਆ ਕਬੱਡੀ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਏਰੀਆ ਯੂਥ ਅਲਾਇੰਸ ਦੇ ਮੈਂਬਰ ਅਜੀਤਪਾਲ ਸਿੰਘ, ਰਾਜ ਭਾਟੀਆ, ਮਾਸਟਰ ਰਣਬੀਰ ਸਿੰਘ, ਅਵਤਾਰ ਚੌਧਰੀ, ਰਾਮ ਚੇਚੀ, ਪਰਸ਼ੋਤਮ ਸ ਜੀਤਪੁਰ, ਭੂਸ਼ਨ ਟਕਾਰਲਾ, ਨਵਦੀਪ ਟਕਾਰਲਾ, ਮਾਸਟਰ ਬਲਜਿੰਦਰ ਅਤੇ ਰਣਬੀਰ ਚੇਚੀ ਨੇ ਸਾਰੇ ਇਲਾਕਾ ਨਿਵਾਸੀਆਂ ਨੂੰ ਇਸ ਅਥਲੈਟਿਕ ਮੀਤ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਤਾਂ ਜੋ ਇਸ ਅਥਲੀਟ ਮੀਟ ਇੱਕ ਯਾਦਗਾਰੀ ਹੋ ਨੇਪਰੇ ਚੜ੍ਹੇ।

Leave a Reply

Your email address will not be published.


*


%d