ਇੰਫਲੂਐਂਜਾ-ਏ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਲੋੜ

ਰਾਜ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਇੰਫਲੂਐਂਜਾ-ਏ ਦੇ ਸ਼ੱਕੀ ਮਰੀਜਾਂ ਦੇ ਮਾਮਲੇ ਸਾਹਮਣੇ ਆਏ ਹਨ। ਇਨਫਲੂਐਂਜਾ-ਏ ਐਚ ਆਈ ਐਨ.ਆਈ./ਐਚ 3 ਐਨ 2 ਪੰਜਾਬ ਵਿੱਚ ਐਪੀਡੈਮਿਕ ਐਕਟ ਅਧੀਨ ਇੱਕ ਨੋਟੀਫਾਈਡ ਬਿਮਾਰੀ ਹੈ। ਇਸ ਤੋਂ ਆਮ ਲੋਕਾਂ ਦੀ ਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਜ ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਨੇ ਆਈ.ਐਮ.ਏ., ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ, ਸਿੱਖਿਆ ਵਿਭਾਗ, ਸਮੂਹ ਐਨ.ਜੀ.ਓਜ਼, ਤੇ ਪੁਲਿਸ ਵਿਭਾਗ ਨਾਲ ਹੰਗਾਮੀ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਉਪ ਮੰਡਲ ਮੈਜਿਸਟ੍ਰੇਟ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਕਿ ਇਸ ਬਿਮਾਰੀ ਤੋਂ ਆਮ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਇਸਨੂੰ ਫੈਲਣ ਤੋਂ ਰੋਕਣ ਲਈ ਹਰੇਕ ਹਸਪਤਾਲ ਵਿੱਚ ਲੋੜੀਂਦੀਆਂ ਸਾਵਾਧਾਨੀਆਂ ਨੂੰ ਵਰਤਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਆਦੇਸ਼ ਜਾਰੀ ਕੀਤੇ ਕਿ ਹਰੇਕ ਹਸਪਤਾਲ ਦੇ ਓ.ਪੀ.ਡੀ. (ਮੈਡੀਕਲ) ਵਿੱਚ ਆਈ.ਐਲ.ਆਈ. ਮਰੀਜਾਂ ਦੀ ਜਲਦੀ ਪਛਾਣ ਅਤੇ ਪ੍ਰਬੰਧਨ ਲਈ ਫਲੂ ਕਾਰਨਰ ਸਥਾਪਿਤ ਕੀਤੇ ਜਾਣ।  ਆਈ ਐਲ ਆਈ ਭਾਵ ਇੰਨਫਲੂਐਂਜਾ ਵਰਗੇ ਲੱਛਣਾਂ ਵਾਲੇ ਮਰੀਜਾਂ ਦੇ ਸਾਰੇ ਕੇਸਾਂ ਨੂੰ ਫਲੂ ਕਾਰਨਰ ਤੇ ਰਿਪੋਰਟ ਕਰਨਾ ਚਾਹੀਦਾ ਹੈ ਤਾਂ ਜੋ ਜਨਰਲ ਹਸਪਤਾਲ ਵਿੱਚ ਉਨ੍ਹਾਂ ਦੀ ਆਵਾਜਾਈ ਨੂੰ ਰੋਕਿਆ ਜਾ ਸਕੇ ਅਤੇ ਦੂਜੇ ਮਰੀਜਾਂ ਵਿੱਚ ਬਿਮਾਰੀ ਦੇ ਫੈਲਣ ਨੂੰ ਘੱਟ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਫਲੂ ਕਾਰਨਰ ਤੇ ਪੈਰਾ-ਮੈਡੀਕਲ ਸਟਾਫ਼ ਨੂੰ ਆਈ ਐਲ ਆਈ ਮਰੀਜਾਂ ਨਾਲ ਨਜਿੱਠਣ ਵੇਲੇ ਮਾਸਕ ਅਤੇ ਦਸਤਾਨੇ ਪਹਿਨਣੇ  ਜਰੂਰੀ ਹਨ। ਮੈਡੀਕਲ ਸਟਾਫ਼ ਨੂੰ ਇਨਫਲੂਐਂਜਾ-ਏ ਐਚ ਆਈ ਐਨ.ਆਈ./ਐਚ 3 ਐਨ 2 ਨੂੰ ਫੈਲਣ ਤੋਂ ਰੋਕਣ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਨਾਲ ਇਸਦੀਆਂ ਕਿਸਮਾਂ, ਲੱਛਣ, ਆਦਿ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ। ਡਾਕਟਰਾਂ ਨੂੰ ਸਵਾਈਨ ਫਲੂ ਐਚ ਆਈ ਐਨ ਆਈ ਜਿਵੇਂ ਕਿ ਕਿਸਮ ਏ ਬੀ ਅਤੇ ਸੀ ਦੀ ਸ਼੍ਰੇਣੀ ਬਾਰੇ ਦੁਬਾਰਾ ਸੰਵੇਦਸ਼ੀਲ ਕੀਤਾ ਜਾਣਾ ਚਾਹੀਦਾ ਹੈ।
ਸ੍ਰੇਣੀ ਬੀ  ਦੇ ਸਾਰੇ ਮਰੀਜਾਂ ਨੂੰ ਓਸੇਲਟਾਮੀਵੀਰ ਸੁਰੂ ਕਰਨਾ ਚਾਹੀਦਾ ਹੈ।ਐਮਰਜੈਂਸੀ ਸੈਂਟਿੰਗਾਂ ਵਿੱਚ ਜਾਂ ਓ ਪੀ ਡੀ /ਆਈ ਪੀ ਡੀ ਵਿੱਚ ਕੰਮ ਕਰ ਰਹੇ ਸਾਰੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ, ਜਿਨ੍ਹਾਂ ਨੂੰ ਆਈ ਐਲ ਆਈ ਕੇਸਾਂ ਦੇ ਸੰਪਰਕ ਵਿੱਚ ਸੰਪਰਕ ਵਿੱਚ ਆਉਣਾ ਹੁੰਦਾ ਹੈ, ਨੂੰ ਸੰਪਰਕ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਸਾਰੇ ਹਸਪਤਾਲਾਂ ਨੂੰ ਐਚ ਆਈ ਐਨ ਆਈ, ਆਈਸੋਲੇਸ਼ਨ ਵਾਰਡਾਂ ਦੇ ਰੱਖ-ਰੱਖਾਅ ਅਤੇ ਵੈਂਟੀਲੇਟਰਾਂ ਲਈ ਪੂਰੀ ਤਰ੍ਹਾਂ ਨਾਲ ਲੈਸ ਹੋਣਾ ਚਾਹੀਦਾ ਹੈ। ਆਈਸੋਲੇਸ਼ਨ ਵਾਰਡਾਂ ਵਿੱਚ ਆਕਸੀਜਨ ਦੀ ਸਪਲਾਈ ਹੋਣੀ ਚਾਹੀਦੀ ਹੈ ਅਤੇ ਵੈਂਟੀਲੇਟਰ ਉਪਲਬਧ ਹੋਣੇ ਚਾਹੀਦੇ ਹਨ।
ਭਾਰਤ ਸਰਕਾਰ ਦੇ ਵਰਗੀਕਰਨ ਦੇ ਅਨੁਸਾਰ, ਜੇਕਰ ਮਰੀਜ਼ ਏ ਸ਼੍ਰੇਣੀ ਵਿੱਚ ਹੈ, ਤਾਂ ਮਰੀਜ਼ ਨੂੰ ਸਮਾਜ ਵਿੱਚ ਬਿਮਾਰੀ ਦੇ ਸੰਚਾਰ ਨੂੰ ਘਟਾਉਣ ਲਈ ਘਰ ਵਿੱਚ ਇਕਾਂਤਵਾਸ ਕਰਨ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਸ਼੍ਰੇਣੀ ਬੀ ਲਈ, ਮਰੀਜ਼ ਨੂੰ ਘਰ ਵਿੱਚ ਇਕਾਂਤਵਾਸ ਤੋਂ ਇਲਾਵਾ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਓਸੇਲਟਾਮੀਵੀਰ ਦੇ ਕੇ ਇਲਾਜ ਸ਼ੁਰੂ ਕਰਨ ਚਾਹੀਦਾ ਹੈ। ਸ੍ਰੇਣੀ ਸੀ ਦੇ ਸ਼ੱਕੀ ਮਰੀਜਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਉਹਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਉਪ ਮੰਡਲ ਮੈਜਿਸਟ੍ਰੇਟ ਨੇ ਸਿਹਤ ਵਿਭਾਗ ਨੂੰ ਸਖਤ ਆਦੇਸ਼ ਕੀਤੇ ਕਿ ਸਕੂਲਾਂ ਵਿੱਚ ਸਵੇਰ ਦੀ ਅਸੈਂਬਲੀ ਵੇਲੇ ਬੱਚਿਆਂ ਨੂੰ ਇਨਫਲੂਐਂਜਾ-ਏ ਐਚ ਆਈ ਐਨ.ਆਈ./ਐਚ 3 ਐਨ 2 ਅਤੇ ਕੋਵਿਡ ਸਬੰਧੀ ਲੱਛਣਾਂ ਬਾਰੇ ਜਾਗਰੂਕ ਕੀਤਾ ਜਾਵੇ। ਜੇਕਰ ਕਿਸੇ ਵੀ ਵਿਦਿਆਰਥੀ ਵਿੱਚ ਇਨ੍ਹਾਂ ਦੇ ਲੱਛਣ ਜਿਵੇਂ ਕਿ ਬੁਖਾਰ ਦੇ ਨਾਲ  ਅਚਾਨਕ ਖੰਘ ਅਤੇ ਗਲੇ ਵਿੱਚ ਖਰਾਸ਼, ਪਾਏ ਜਾਣ ਤਾਂ ਵਿਦਿਆਰਥੀ ਨੂੰ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਂਚ ਲਈ ਭੇਜਿਆ ਜਾਵੇ।

Leave a Reply

Your email address will not be published.


*


%d