ਇਮਾਨਦਾਰੀ ਮਜ਼ਦੂਰ ਨੇ ਸੜਕ ਤੋਂ ਲੱਭੇ ਸਵਾ ਲੱਖ ਰੁਪਏ ਵਾਪਸ ਕੀਤੇ

ਭਵਾਨੀਗੜ੍ਹ ::::::::::::: (ਮਨਦੀਪ ਕੌਰ ਮਾਝੀ) ਇੱਥੇ ਮਾਰਕੀਟ ਕਮੇਟੀ ਦੇ ਗੇਟ ਕੱਲ ਹਰਦੇਵ ਸਿੰਘ ਭੋਲਾ ਰੇਹੜੇ ਵਾਲੇ ਨੂੰ ਅੱਜ ਸੜਕ ਤੋਂ 125 ਲੱਖ ਰੁਪਏ ਲੱਭ ਜੋ ਉਸ ਨੇ ਮਾਲਕ ਨੂੰ ਵਾਪਸ ਕਰ ਕੇ ਇਮਾਨਦਾਰੀ ਦਾ ਸਬੂਤ ਦਿੱਤਾ। ਅਨਾਜ ਮੰਡੀ ਵਿੱਚ ਰੇਹੜਾ ਚਲਾਉਂਦੇ ਹਰਦੇਵ ਸਿੰਘ ਭੋਲਾ ਨੇ ਦੱਸਿਆ ਕਿ ਅੱਜ ਉਸ ਨੂੰ ਮਾਲਕ ਨੂੰ ਪੈਸੇ ਵਾਪਸ ਕਰਦਾ ਹੋਇਆ ਹਰਦੇਵ ਸਿੰਘ ਤੋਲਾ। ਫੋਣ ਮਟਰਾਂ ਮਾਰਕੀਟ ਕਮੇਟੀ ਦੇ ਗੇਟ ਕੋਲੋਂ ਸੜਕ ‘ਤੇ ਪਿਆ ਇੱਕ ਲਿਫਾਫਾ ਲੱਭਿਆ। ਜਦੋਂ ਉਸ ਨੇ ਲਿਫਾਫਾ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਕਾਫੀ ਪੈਸੇ ਸਨ। ਇਸ ਉਪਰੰਤ ਉਸ ਨੇ ਪੋਸਿਆ ਬਾਰੇ ਨੇੜਲੇ ਦੁਕਾਨਦਾਰਾਂ ਨੂੰ ਦੱਸਿਆ ਅਤੇ ਗੇਟ ਨੇੜੇ ਮਾਰਕੀਟ ਕਮੇਟੀ ਦੇ ਮੁਲਾਜ਼ਮ ਗੁਰਦੀਪ ਸਿੰਘ ਦੀ ਕਾਰ ਖੜ੍ਹੀ ਹੋਣ ਕਾਰਨ ਉਸ ਨੂੰ ਫੋਨ ਲਗਾਇਆ। ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੇਟੇ ਨਾਲ ਇਹ ਪੈਸੇ ਕਿਸੇ ਵਿਅਕਤੀ ਨੂੰ ਦੇਣ ਲਈ ਲੈ ਕੇ ਆਇਆ ਸੀ। ਗੁਰਦੀਪ ਸਿੰਘ ਨੇ ਦੁਕਾਨਦਾਰਾਂ ਦੇ ਸਾਹਮਣ ਆਪਣੇ ਪੈਸੇ ਵਸੂਲ ਪਾਏ। ਉੱਥੇ ਹਾਜ਼ਰ ਸਾਰੇ ਲੋਕਾਂ ਨੇ ਹਰਦੇਵ ਸਿੰਘ ਭੋਲਾ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ।

Leave a Reply

Your email address will not be published.


*


%d