ਆਸਮਾਨ ਛੋਹਦੀ ਬੇਟੀਆਂ, ਮਾਰੀ ਲਾਡੋ ਵਿਸ਼ਾ ‘ਤੇ ਇੰਦਰਧਨੁਸ਼ ਓਡੀਟੋਰਿਅਮ ਵਿਚ ਹੋਵੇਗਾ ਵਿਚਾਰ-ਵਟਾਂਦਰਾਂ

          ਮਹਿਲਾ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸਕੂਲ ਸਿਖਿਆ ਵਿਭਾਗ ਅਤੇ ਉੱਚੇਰੀ ਸਿਖਿਆ ਵਿਭਾਗ ਰਾਹੀਂ ਹਰਿਆਣਾ ਦੇ ਸਾਰੇ ਵੂਮੈਨ ਸੈਲ ਦੇ ਪ੍ਰਭਾਰੀਆਂ ਦੀ ਰਾਜ ਪੱਧਰੀ ਵਰਕਸ਼ਾਪ ਪੰਚਕੂਲਾ ਪੁਸਤਕ ਮੇਲੇ ਦੇ ਮੌਕੇ ‘ਤੇ ਇੰਦਰਧਨੁਸ਼ ਓਡੀਟੋਰਿਅਮ ਵਿਚ ਸਵੇਰੇ 10 ਵਜੇ ਤੋਂ 2 ਵਜੇ ਤਕ ਪ੍ਰਬੰਧਿਤ ਕੀਤੀ ਜਾ ਰਹੀ ਹੈ। ਸੂਬਾ ਪੱਧਰੀ ਸਮਾਰੋਹ ਵਿਚ ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਣਗੇ। ਸਵੇਰ ਦੇ ਸੈਸ਼ਨ ਵਿਚ ਮਹਿਲਾ ਬਾਲ ਵਿਕਾਸ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇਗੀ। ਇਸ ਤੋਂ ਇਲਾਵਾ, ਪੁਲਿਸ ਵਿਭਾਗ ਦੇ ਵੂਮੈਨ ਸੇਫਟੀ ਦੇ ਸੀਨੀਅਰ ਅਧਿਕਾਰੀ ਵਿਸ਼ੇਸ਼ ਰੂਪ ਨਾਲ ਹਿੱਸੇਦਾਰੀ ਨਿਭਾਉਣਗੇ।

          ਇਸ ਮੌਕੇ ‘ਤੇ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ, ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ਕ ਸਾਕੇਤ ਕੁਮਾਰ, ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published.


*


%d