ਆਪ ਪਾਰਟੀ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋਏ ਸੈਕੜੇ ਵਰਕਰ ਪੰਜਾਬ ਵਿਚ ਆਪ ਦੀ ਸਰਕਾਰ ਬਣਾ ਕੇ ਲੋਕ ਪਛਤਾ ਰਹੇ ਹਨ-ਵਿਨਰਜੀਤ ਗੋਲਡੀ ਅਕਾਲੀ ਆਗੂ 

ਭਵਾਨੀਗੜ੍ਹ       (ਮਨਦੀਪ ਕੌਰ ਮਾਝੀ ) ਅੱਜ ਸੰਗਰੂਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਜੋਰਦਾਰ ਝਟਕਾ ਲੱਗਿਆ ਸਥਾਨਕ ਕਰਤਾਰਾ ਬਸਤੀ ਸੈਂਕੜੇ ਵਰਕਰ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਤ੍ਰਿਪਤਇੰਦਰ ਸਿੰਘ ਸਾਰੋ ਅਤੇ ਰਮਨਦੀਪ ਸਿੰਘ ਬਾਵਾ ਦੀ ਅਗਵਾਈ ਵਿੱਚ ਸ਼ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਵਰਕਰਾਂ ਨੂੰ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਵਲੋਂ ਸ਼ਾਮਲ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਮੂਹ ਵਰਕਰਾਂ ਨੂੰ ਪਾਰਟੀ ਵਿਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਸੰਬੋਧਨ ਕਰਦਿਆਂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਲੋਕਾਂ ਨੂੰ ਇਹ ਅਹਿਸਾਸ ਹੋਣ ਲੱਗ ਪਿਆ ਹੈ ਕਿ ਉਹਨਾਂ ਨੇ ਪੰਜਾਬ ਵਿਚ ਜੋ ਸਰਕਾਰ ਬਣਾਈ ਹੈ ਉਹ ਬਹੁਤ ਵੱਡੀ ਗਲਤੀ ਕੀਤੀ ਹੈ। ਕਿਉਂਕਿ ਜਦੋਂ ਦੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਪੰਜਾਬ ਹਰ ਪੱਖੋਂ ਪਛੜਦਾ ਜਾ ਰਿਹਾ ਹੈ। ਇਸ ਮੌਕੇ ਤਜਿੰਦਰ ਸਿੰਘ ਸੰਘਰੇੜੀ ਜਿਲ੍ਹਾ ਪ੍ਰਧਾਨ, ਇਕਬਾਲਜੀਤ ਸਿੰਘ ਪੂਨੀਆ, ਜਤਿੰਦਰ ਸਿੰਘ (ਵਿੱਕੀ ਕੋਚ) ਸਰਕਲ ਪ੍ਰਧਾਨ, ਸ਼ੇਰ ਸਿੰਘ, ਪ੍ਰੀਤਮ ਸਿੰਘ ਕਾਂਝਲਾ, ਰਣਜੀਤ ਸਿੰਘ, ਗੁਰਤੇਜ ਸਿੰਘ ਠੇਕੇਦਾਰ, ਬਲਜਿੰਦਰ ਸਿੰਘ, ਜਗਦੀਪ ਸਿੰਘ, ਕਰਮ ਸਿੰਘ ਵੱਲੋਂ ਅਕਾਲੀ ਦਲ ਵਿਚ ਸ਼ਾਮਲ ਹੋਏ ਪਰਮਿੰਦਰ ਸਿੰਘ ਬਾਵਾ, ਹਰਵਿੰਦਰ ਸਿੰਘ ਲਾਡੀ, ਨਵਦੀਪ ਸਿੰਘ ਨੱਤ, ਗੁਰਵਿੰਦਰ ਸਿੰਘ ਸਿਵੀਆ, ਗੁਰਪ੍ਰੀਤ ਸਿੰਘ ਬਾਵਾ, ਗੈਰੀ, ਸਤਵਿੰਦਰ ਸਿੰਘ, ਸੈਂਟੀ, ਰਮਨਦੀਪ ਸਿੰਘ, ਬੰਟੀ ਸੰਧੂ, ਗੁਰਕਮਲ ਸਿੰਘ ਖਹਿਰਾ, ਲਲਿਤ ਕੁਮਾਰ, ਅੰਕਿਤ ਕੁਮਾਰ, ਪ੍ਰਫੁੱਲ ਗਰਗ, ਦਮਨ ਸੰਧੂ ਆਦਿ ਵਰਕਰਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ ਗਿਆ।

Leave a Reply

Your email address will not be published.


*


%d