ਅਯੁੱਧਿਆ ਵਿਖੇ ਪ੍ਰਭੂ ਸ਼੍ਰੀ ਰਾਮ ਚੰਦਰ ਮਹਾਰਾਜ ਦੇ ਮੰਦਿਰ ਦੀ ਪ੍ਰਾਨ ਪ੍ਰਤਿਸ਼ਠਾ ਦੇ ਸਬੰਧ ਵਿੱਚ ਅਕਸ਼ਿਤ ਕਲਸ਼ ਦੇ ਅੱਡਾ ਜੈਂਤੀਪੁਰ ਪਹੁੰਚਣ ਸੰਗਤਾਂ ਵੱਲੋਂ ਭਰਵਾਂ ਸਵਾਗਤ। 

ਅੰਮ੍ਰਿਤਸਰ:::::::::::::::::::: – ਅਯੁਧਿਆ ਵਿਖੇ ਹੋ ਰਹੀ ਪ੍ਰਭੂ ਸ਼੍ਰੀ ਰਾਮ ਚੰਦਰ ਮਹਾਰਾਜ ਦੇ ਮੰਦਿਰ ਦੀ ਪ੍ਰਾਨ ਪ੍ਰਤਿਸ਼ਠਾ ਦੇ ਸਬੰਧ ਵਿੱਚ ਅਕਸ਼ਿਤ ਕਲਸ਼ ਦੇ ਹਲਕਾ ਮਜੀਠਾ ਅੱਡਾ ਜੈਂਤੀਪੁਰ ਪਹੁੰਚਣ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਕਮੇਟੀ ਵੱਲੋਂ ਅਤੇ ਕਸਬਾ ਜੈਂਤੀਪੁਰ ਦੀਆਂ ਸਮੂਹ ਸੰਗਤਾਂ ਵਲੋਂ ਭਰਵਾ ਸਵਾਗਤ ਕੀਤਾ ਗਿਆ। ਸਰਹੱਦੀ ਲੋਕ ਸੇਵਾ ਸੰਮਤੀ ਖੰਡ ਬਟਾਲਾ ਦੇ ਅਹੁਦੇਦਾਰ ਸ਼੍ਰੀ ਕਮਲ ਕਿਸ਼ੋਰ, ਪਾਵਨ ਕੁਮਾਰ, ਦਿਨੇਸ਼ ਕੁਮਾਰ, ਅਤੁਲ ਬਜਾਜ ਅਤੇ ਸੰਜੀਵ ਮਹਾਜਨ ਅੱਜ ਅਯੁੱਧਿਆ ਮੰਦਿਰ ਕਮੇਟੀ ਵੱਲੋਂ ਸੰਗਤਾਂ ਨੂੰ ਭੇਜੇ ਅਕਸ਼ਿਤ ਕਲਸ਼ ਲੈ ਕੇ ਅੱਡਾ ਜੈਂਤੀਪੁਰ ਵਿਖੇ ਪੁੱਜੇ ਜਿੱਥੇ ਅੱਡਾ ਜੈਂਤੀਪੁਰ ਵਿੱਖੇ ਪਿੰਡ ਦੀਆਂ ਰਾਮ ਨਾਮ ਲੇਵਾ ਸੰਗਤਾਂ ਵੱਲੋਂ ਇਥੇ ਪੁੱਜਣ ਤੇ ਭੰਗਵੇਂ ਝੰਡੇ ਲੈ ਕੇ ਪੂਰੇ ਜੋਸ਼ੋ ਖਰੋਸ਼, ਢੋਲ ਢਮੱਕੇ ਨਾਲ ਸਵਾਗਤ ਕੀਤਾ ਗਿਆ।  ਪੂਰਾ ਕਸਬਾ ਅੱਜ ਭੰਗਵੇਂ ਰੰਗ ਵਿੱਚ ਰੰਗਿਆ ਗਿਆ, ਸੰਗਤਾਂ ਵੱਲੋਂ ਪ੍ਰਭੂ ਸ਼੍ਰੀ ਰਾਮ ਚੰਦਰ ਦੇ ਜੈਕਾਰੇ ਲਗਾਏ ਗਏ ਮੰਦਿਰ ਦੇ ਪੁਜਾਰੀ ਵੱਲੋਂ ਅਕਸ਼ਿਤ ਕਲਸ਼ ਨੂੰ ਆਪਣੇ ਸਿਰ ਤੇ ਚੁੱਕ ਕੇ ਪੈਦਲ ਪੂਰੇ ਅੱਡਾ ਜੈਂਤੀਪੁਰ ਦੀ ਫੇਰੀ ਲਗਾਈ ਗਈ ਅਤੇ ਸੰਗਤਾਂ ਨੂੰ ਕਲਸ਼ ਦੇ ਦਰਸ਼ਨ ਕਰਵਾਏ ਗਏ।
ਇਥੇ ਇਹ ਵੀ ਜਿਕਰਯੋਗ ਹੈ ਕਿ ਮਿਤੀ 22 ਜਨਵਰੀ ਨੂੰ ਜਿੱਥੇ ਅਯੁੱਧਿਆ ਵਿਖੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਮੰਦਿਰ ਦੀ ਪ੍ਰਾਨ ਪ੍ਰਤਿਸ਼ਠਾ ਦਾ ਅਨੁਸ਼ਠਾਨ ਕਰਵਾਇਆ ਜਾ ਰਿਹਾ ਹੈ ਪੂਰੇ ਦੇਸ਼ ਵਿੱਚ ਇਹ ਦਿਨ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਉਥੇ ਇਸ ਦਿਨ ਅੱਡਾ ਜੈਂਤੀਪੁਰ ਦੇ ਮੰਦਿਰ ਵਿੱਚ ਵੀ ਹਵਨ ਯੱਗ ਕਰਵਾਇਆ ਜਾ ਰਿਹਾ ਹੈ ਅਤੇ ਪੂਰਾ ਦਿਨ ਪੂਜਾ ਅਰਚਨਾ ਹੋਵੇਗੀ।  ਅਕਸ਼ਿਤ ਕਲਸ਼ ਦਾ ਸਵਾਗਤ ਕਰਨ ਸਮੇਂ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਕਮੇਟੀ ਦੇ ਅਹੁਦੇਦਾਰ ਸੁਨੀਲ ਬਾਵਾ, ਅਮਨ ਖੋਸਲਾ, ਬੋਬੀ ਸੋਢੀ, ਬੱਬੀ ਸੋਢੀ, ਵਿੱਕੀ ਸੋਢੀ, ਜ਼ੈਲਦਾਰ ਅਮਰੀਕ ਸਿੰਘ, ਸੁਧੀਰ ਖੋਸਲਾ, ਬਾਲ ਕਿਸ਼ਨ, ਰਮਨ ਸ਼ਰਮਾ, ਰਾਜਨ ਬੁਧਵਾਰ, ਗੁਰਮੀਤ ਸਿੰਘ ਬੱਲ ਸਰਪੰਚ ਅਤੇ ਹੋਰ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

Leave a Reply

Your email address will not be published.


*


%d