ਅਯੁੱਧਿਆ ਰਾਮ ਮੰਦਿਰ ਅਤੇ ਸਿੱਖ ।

ਮੁੱਖ ਤੋਂ ’ਰਾਮ’ ਉਚਾਰਦਿਆਂ ਮਸਤਕ ਦੋ ਬਿੰਦੂਆਂ, ਅਧਿਆਤਮਕ ਅਤੇ ਰਾਜਨੀਤਿਕ ’ਤੇ ਕੇਂਦਰਿਤ ਹੋ ਜਾਂਦਾ ਹੈ।  ’ਰਾਮ’ ਸ਼ਬਦ ਜਿੱਥੇ ਰੂਹ ਨੂੰ ਸਕੂਨ ਦੇਣ ਵਾਲਾ ਹੈ, ਉੱਥੇ ਹੀ ’ਰਾਮ ਰਾਜ’ ਦਾ ਲੋਕ ਕਲਿਆਣਕਾਰੀ ਸੰਕਲਪ ਹਰੇਕ ਭਾਰਤੀ ਦੇ ਹਿਰਦੇ ’ਚ ਵਸਿਆ ਨੇਕ ਦ੍ਰਿਸ਼ਟੀਕੋਣ ਅਤੇ ਮਨੋਰਥ ਰਿਹਾ ਹੈ। ਇਕ ਪੁਰਾਤਨ ਸਭਿਅਤਾ ਵਜੋਂ ਭਾਰਤੀ ਲੋਕਾਂ ਦੇ ਚਰਿੱਤਰ ਦੀ ਜਦੋਂ ਵੀ ਗੱਲ ਕਰਦੇ ਹਾਂ ਤਾਂ ਮਰਿਆਦਾ ਪੁਰਸ਼ੋਤਮ ਹੋਣ ਕਰਕੇ ਭਗਵਾਨ ਸ੍ਰੀ ਰਾਮ ਚੰਦਰ ਦਾ ਨਾਮ ਜ਼ਰੂਰ ਆਉਂਦਾ ਹੈ। ਭਗਵਾਨ ਸ੍ਰੀ ਰਾਮ ਇੱਕ ਆਦਰਸ਼ ਆਗਿਆਕਾਰੀ ਪੁੱਤਰ, ਭਾਈ ਅਤੇ ਰਾਜਾ ਸਨ। ਇੱਥੋਂ ਤੱਕ ਕਿ ਉਹ ਆਪਣੇ ਦੁਸ਼ਮਣ ਤੱਕ ਦੀ ਵਿੱਦਿਆ ਅਤੇ ਹੁਨਰ ਦੀ ਵੀ ਕਦਰ ਕਰਦੇ ਸਨ।  ਇੱਕ ਰਾਜਾ ਦੇ ਰੂਪ ਵਿੱਚ ਵਿਸ਼ਵ ਵਿਜੇਤਾ ਚੱਕਰਵਰਤੀ ਸ੍ਰੀ ਰਾਜਾ ਰਾਮ ਚੰਦਰ ਦਾ ਰਾਜ ਪੂਰਨ ਸ਼ਾਂਤੀ, ਇਨਸਾਫ਼ ਤੇ ਵਿਕਾਸ ਦਾ ਮਾਰਗ ਦਰਸ਼ਕ ਰਿਹਾ। ਇਸੇ ਲਈ 20ਵੀਂ ਸਦੀ ਦੇ ਸ਼ਾਇਰ, ਅਲਾਮਾ ਮੁਹੰਮਦ ਇਕਬਾਲ ਨੇ ਆਖਿਆ ਹੈ,’ਹੈ ਰਾਮ ਕੇ ਵਜੂਦ ਸੇ ਹਿੰਦੁਸਤਾਨ ਕੋ ਨਾਜ਼’।

ਰਾਮ ਮੰਦਰ ਦਾ ਨਿਰਮਾਣ : ਸਨਾਤਨ ਸੰਸਕ੍ਰਿਤੀ ਦੀ ਪੁਨਰ ਸੁਰਜੀਤ ਵਲ ਕਦਮ —
ਭਗਵਾਨ ਸ੍ਰੀ ਰਾਮ ਦੀ ਜਨਮ ਭੂਮੀ ਉੱਤਰ ਪ੍ਰਦੇਸ਼ ਦੇ ਅਯੁੱਧਿਆ ਧਾਮ ‘ਚ ਨਵ ਨਿਰਮਾਣ ਵਿਸ਼ਾਲ ਰਾਮ ਮੰਦਰ ’ਚ 22 ਜਨਵਰੀ 2024 ਨੂੰ ਸ੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਪਵਿੱਤਰ ਰਸਮ ਦੇ ਨਾਲ ਹੀ ਮੰਦਰ ਦੇ ਉਦਘਾਟਨ ਨੂੰ ਲੈ ਕੇ ਭਾਰਤ ਹੀ ਨਹੀਂ ਪੂਰੇ ਵਿਸ਼ਵ ਦੇ ਹਿੰਦੂ ਤੇ ਭਾਰਤੀ ਸਮਾਜ ’ਚ ਭਾਰੀ ਉਤਸ਼ਾਹ ਦੇ ਮਾਹੌਲ ਹੈ। ਇਸ ਪ੍ਰਤੀ ਬਣ ਰਿਹਾ ਵਾਤਾਵਰਨ ਗੈਰ ਸੁਭਾਵਿਕ ਨਹੀਂ ਹੈ। ਰਾਮ ਮੰਦਰ ਦਾ ਨਿਰਮਾਣ ਹਰ ਆਸਥਾਵਾਨ ਹਿੰਦੂ ਲਈ ਖ਼ੁਸ਼ੀ ਦਾ ਵਿਸ਼ਾ ਹੈ। ਬੇਸ਼ੱਕ ਕੁਝ ਧਿਰਾਂ ਰਾਮ ਮੰਦਰ ਦੀ ਉਸਾਰੀ ਨੂੰ ਸਿਆਸੀ ਨਜ਼ਰੀਏ ਤੋਂ ਦੇਖਦੀਆਂ ਹੋਣ, ਪਰ ਇਹ ਸਿਆਸਤ ਤੋਂ ਵੱਧ ਮਹਤਵਸ਼ੀਲ ਹੈ। ਰਾਮ ਮੰਦਰ, ਸਿਰਫ਼ ਇਕ ਮੰਦਰ ਦਾ ਨਿਰਮਾਣ ਨਹੀਂ ਹੈ। ਇਹ ਭਾਰਤ ਦੀ ਵਿਰਾਸਤੀ ਆਨ ਸ਼ਾਨ ਅਤੇ ਸਨਾਤਨ ਦੀ ਬਹਾਲੀ, ਭਾਰਤੀ ਸਭਿਆਚਾਰਕ ਪੁਨਰ ਜਾਗਰਨ, ਇਕ ਅਧਿਆਤਮਕ ਰਾਸ਼ਟਰ ਚੜ੍ਹਤ ਅਤੇ ਵਿਸ਼ਵ ਭਾਈਚਾਰੇ ਲਈ ਸਮਰਪਿਤ ਭਾਵਨਾ ਵਾਲੇ ਦੇਸ਼ ਦੇ ਉਥਾਨ ਅਤੇ ਖ਼ਾਸਕਰ ਭਾਰਤੀ ਸਮਾਜ ਦੀਆਂ ਸਦੀਆਂ ਤੋਂ ਦਬਾਈਆਂ ਗਈਆਂ ਅਕਾਂਖਿਆਵਾਂ ਦੀ ਪੁਨਰ ਸੁਰਜੀਤ ਦੇ ਨਜ਼ਰੀਏ ਤੋਂ ਖ਼ਾਸ ਮਹੱਤਵ ਰੱਖਦਾ ਹੈ। ਇਹ ਭਵਿਖ ਲਈ ਸਕਾਰਾਤਮਿਕ ਊਰਜਾ ਦੇ ਕੇਂਦਰ, ਆਗਿਆਕਾਰੀ ਸਮਾਜ ਦੀ ਸਥਾਪਨਾ ਅਤੇ ਰਾਸ਼ਟਰ ਭਗਤੀ ਦੇ ਸੰਚਾਰ ਦੇ ਮੂਲ ਧਰੋਹਰ ਦਾ ਲਖਾਇਕ ਹੈ।  ਅਯੁੱਧਿਆ ਧਾਮ ਵਿੱਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਇਸ ਗਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਵਿਦੇਸ਼ੀਆਂ ਦੀ ਸਦੀਆਂ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਨਵ ਭਾਰਤ ਦੇ ਪੁਨਰ ਨਿਰਮਾਣ ਲਈ ਸਵਦੇਸ਼ੀ ਸਨਾਤਨ ਸੰਸਕ੍ਰਿਤੀ ਨੂੰ ਹਕੀਕੀ ਤੇ ਸੁਚੇਤ ਰੂਪ ’ਚ ਅਪਣਾਉਣ ਵਲ ਭਾਰਤੀ ਸਮਾਜ ਵੱਲੋਂ ਕਦਮ ਪੁੱਟ ਲਿਆ ਗਿਆ ਹੈ।ਅਯੁੱਧਿਆ ਰਾਮ ਮੰਦਿਰ ਅਤੇ ਸਿੱਖ ।

ਮੁੱਖ ਤੋਂ ’ਰਾਮ’ ਉਚਾਰਦਿਆਂ ਮਸਤਕ ਦੋ ਬਿੰਦੂਆਂ, ਅਧਿਆਤਮਕ ਅਤੇ ਰਾਜਨੀਤਿਕ ’ਤੇ ਕੇਂਦਰਿਤ ਹੋ ਜਾਂਦਾ ਹੈ।  ’ਰਾਮ’ ਸ਼ਬਦ ਜਿੱਥੇ ਰੂਹ ਨੂੰ ਸਕੂਨ ਦੇਣ ਵਾਲਾ ਹੈ, ਉੱਥੇ ਹੀ ’ਰਾਮ ਰਾਜ’ ਦਾ ਲੋਕ ਕਲਿਆਣਕਾਰੀ ਸੰਕਲਪ ਹਰੇਕ ਭਾਰਤੀ ਦੇ ਹਿਰਦੇ ’ਚ ਵਸਿਆ ਨੇਕ ਦ੍ਰਿਸ਼ਟੀਕੋਣ ਅਤੇ ਮਨੋਰਥ ਰਿਹਾ ਹੈ। ਇਕ ਪੁਰਾਤਨ ਸਭਿਅਤਾ ਵਜੋਂ ਭਾਰਤੀ ਲੋਕਾਂ ਦੇ ਚਰਿੱਤਰ ਦੀ ਜਦੋਂ ਵੀ ਗੱਲ ਕਰਦੇ ਹਾਂ ਤਾਂ ਮਰਿਆਦਾ ਪੁਰਸ਼ੋਤਮ ਹੋਣ ਕਰਕੇ ਭਗਵਾਨ ਸ੍ਰੀ ਰਾਮ ਚੰਦਰ ਦਾ ਨਾਮ ਜ਼ਰੂਰ ਆਉਂਦਾ ਹੈ। ਭਗਵਾਨ ਸ੍ਰੀ ਰਾਮ ਇੱਕ ਆਦਰਸ਼ ਆਗਿਆਕਾਰੀ ਪੁੱਤਰ, ਭਾਈ ਅਤੇ ਰਾਜਾ ਸਨ। ਇੱਥੋਂ ਤੱਕ ਕਿ ਉਹ ਆਪਣੇ ਦੁਸ਼ਮਣ ਤੱਕ ਦੀ ਵਿੱਦਿਆ ਅਤੇ ਹੁਨਰ ਦੀ ਵੀ ਕਦਰ ਕਰਦੇ ਸਨ।  ਇੱਕ ਰਾਜਾ ਦੇ ਰੂਪ ਵਿੱਚ ਵਿਸ਼ਵ ਵਿਜੇਤਾ ਚੱਕਰਵਰਤੀ ਸ੍ਰੀ ਰਾਜਾ ਰਾਮ ਚੰਦਰ ਦਾ ਰਾਜ ਪੂਰਨ ਸ਼ਾਂਤੀ, ਇਨਸਾਫ਼ ਤੇ ਵਿਕਾਸ ਦਾ ਮਾਰਗ ਦਰਸ਼ਕ ਰਿਹਾ। ਇਸੇ ਲਈ 20ਵੀਂ ਸਦੀ ਦੇ ਸ਼ਾਇਰ, ਅਲਾਮਾ ਮੁਹੰਮਦ ਇਕਬਾਲ ਨੇ ਆਖਿਆ ਹੈ,’ਹੈ ਰਾਮ ਕੇ ਵਜੂਦ ਸੇ ਹਿੰਦੁਸਤਾਨ ਕੋ ਨਾਜ਼’।

ਰਾਮ ਮੰਦਰ ਦਾ ਨਿਰਮਾਣ : ਸਨਾਤਨ ਸੰਸਕ੍ਰਿਤੀ ਦੀ ਪੁਨਰ ਸੁਰਜੀਤ ਵਲ ਕਦਮ —
ਭਗਵਾਨ ਸ੍ਰੀ ਰਾਮ ਦੀ ਜਨਮ ਭੂਮੀ ਉੱਤਰ ਪ੍ਰਦੇਸ਼ ਦੇ ਅਯੁੱਧਿਆ ਧਾਮ ‘ਚ ਨਵ ਨਿਰਮਾਣ ਵਿਸ਼ਾਲ ਰਾਮ ਮੰਦਰ ’ਚ 22 ਜਨਵਰੀ 2024 ਨੂੰ ਸ੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਪਵਿੱਤਰ ਰਸਮ ਦੇ ਨਾਲ ਹੀ ਮੰਦਰ ਦੇ ਉਦਘਾਟਨ ਨੂੰ ਲੈ ਕੇ ਭਾਰਤ ਹੀ ਨਹੀਂ ਪੂਰੇ ਵਿਸ਼ਵ ਦੇ ਹਿੰਦੂ ਤੇ ਭਾਰਤੀ ਸਮਾਜ ’ਚ ਭਾਰੀ ਉਤਸ਼ਾਹ ਦੇ ਮਾਹੌਲ ਹੈ। ਇਸ ਪ੍ਰਤੀ ਬਣ ਰਿਹਾ ਵਾਤਾਵਰਨ ਗੈਰ ਸੁਭਾਵਿਕ ਨਹੀਂ ਹੈ। ਰਾਮ ਮੰਦਰ ਦਾ ਨਿਰਮਾਣ ਹਰ ਆਸਥਾਵਾਨ ਹਿੰਦੂ ਲਈ ਖ਼ੁਸ਼ੀ ਦਾ ਵਿਸ਼ਾ ਹੈ। ਬੇਸ਼ੱਕ ਕੁਝ ਧਿਰਾਂ ਰਾਮ ਮੰਦਰ ਦੀ ਉਸਾਰੀ ਨੂੰ ਸਿਆਸੀ ਨਜ਼ਰੀਏ ਤੋਂ ਦੇਖਦੀਆਂ ਹੋਣ, ਪਰ ਇਹ ਸਿਆਸਤ ਤੋਂ ਵੱਧ ਮਹਤਵਸ਼ੀਲ ਹੈ। ਰਾਮ ਮੰਦਰ, ਸਿਰਫ਼ ਇਕ ਮੰਦਰ ਦਾ ਨਿਰਮਾਣ ਨਹੀਂ ਹੈ। ਇਹ ਭਾਰਤ ਦੀ ਵਿਰਾਸਤੀ ਆਨ ਸ਼ਾਨ ਅਤੇ ਸਨਾਤਨ ਦੀ ਬਹਾਲੀ, ਭਾਰਤੀ ਸਭਿਆਚਾਰਕ ਪੁਨਰ ਜਾਗਰਨ, ਇਕ ਅਧਿਆਤਮਕ ਰਾਸ਼ਟਰ ਚੜ੍ਹਤ ਅਤੇ ਵਿਸ਼ਵ ਭਾਈਚਾਰੇ ਲਈ ਸਮਰਪਿਤ ਭਾਵਨਾ ਵਾਲੇ ਦੇਸ਼ ਦੇ ਉਥਾਨ ਅਤੇ ਖ਼ਾਸਕਰ ਭਾਰਤੀ ਸਮਾਜ ਦੀਆਂ ਸਦੀਆਂ ਤੋਂ ਦਬਾਈਆਂ ਗਈਆਂ ਅਕਾਂਖਿਆਵਾਂ ਦੀ ਪੁਨਰ ਸੁਰਜੀਤ ਦੇ ਨਜ਼ਰੀਏ ਤੋਂ ਖ਼ਾਸ ਮਹੱਤਵ ਰੱਖਦਾ ਹੈ। ਇਹ ਭਵਿਖ ਲਈ ਸਕਾਰਾਤਮਿਕ ਊਰਜਾ ਦੇ ਕੇਂਦਰ, ਆਗਿਆਕਾਰੀ ਸਮਾਜ ਦੀ ਸਥਾਪਨਾ ਅਤੇ ਰਾਸ਼ਟਰ ਭਗਤੀ ਦੇ ਸੰਚਾਰ ਦੇ ਮੂਲ ਧਰੋਹਰ ਦਾ ਲਖਾਇਕ ਹੈ।  ਅਯੁੱਧਿਆ ਧਾਮ ਵਿੱਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਇਸ ਗਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਵਿਦੇਸ਼ੀਆਂ ਦੀ ਸਦੀਆਂ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਨਵ ਭਾਰਤ ਦੇ ਪੁਨਰ ਨਿਰਮਾਣ ਲਈ ਸਵਦੇਸ਼ੀ ਸਨਾਤਨ ਸੰਸਕ੍ਰਿਤੀ ਨੂੰ ਹਕੀਕੀ ਤੇ ਸੁਚੇਤ ਰੂਪ ’ਚ ਅਪਣਾਉਣ ਵਲ ਭਾਰਤੀ ਸਮਾਜ ਵੱਲੋਂ ਕਦਮ ਪੁੱਟ ਲਿਆ ਗਿਆ ਹੈ।

Leave a Reply

Your email address will not be published.

*

%d