ਅਕਾਲੀ ਦਲ ਨੂੰ ਮੁੜ ਤੋਂ ਉੱਚਾਈਆ ਤੇ ਪਹੁੰਚਾਉਣ ਲਈ ਪਾਰਟੀ ਦਾ ਹਰ ਵਰਕਰ ਦਿਨ ਰਾਤ ਇੱਕ ਕਰ ਰਿਹਾ ਹੈ : ਗੁਰਪ੍ਰੀਤ ਗੁੱਜਰ ਰੈਲਮਾਜਰਾ

ਨਵਾਂਸ਼ਹਿਰ 7 ਜਨਵਰੀ (ਜਤਿੰਦਰ ਪਾਲ ਸਿੰਘ ਕਲੇਰ )-ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਅਕਾਲੀ ਦਲ ਨੂੰ ਮੁੜ ਤੋਂ ਮਜ਼ਬੂਤ ਕਰਨ ਅਤੇ ਉੱਚਾਈਆ ਤੇ ਪਹੁੰਚਾਉਣ ਲਈ ਪਾਰਟੀ ਨੇ ਵਰਕਰਾਂ ਵੱਲੋਂ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ । ਇਸ ਤਹਿਤ ਅਕਾਲੀ ਵਰਕਰਾਂ ਅਤੇ ਆਗੂਆਂ ਵੱਲੋਂ ਪਿੰਡ ਪੱਧਰ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਆਪਣੇ ਪੁਰਾਣੇ ਵਰਕਰਾਂ ਨੂੰ ਮੁੜ ਅਕਾਲੀ ਦਲ ਦੀ ਤਾਕਤ ਬਣਾਉਣ ਲਈ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਗੁੱਜਰ ਰੈਲਮਾਜਰਾ ਅਕਾਲੀ ਆਗੂ ਨੇ  ਕਿਹਾ ਕਿ ਅਕਾਲੀ ਦਲ ਨੂੰ ਮੁੜ ਤੋਂ ਮਜਬੂਰ ਅਤੇ ਉੱਚਾਈਆ ਤੇ ਪਹੁੰਚਾਉਣ ਲਈ ਵਰਕਰਾਂ ਵੱਲੋਂ ਹੱਡ ਤੋੜ ਮਿਹਨਤ ਕੀਤੀ ਜਾ ਰਹੀ ਹੈ ਅਤੇ ਪਿੰਡਾਂ ਤੇ ਕਸਬਿਆਂ ‘ਚ ਵਰਕਰਾਂ ਨਾਲ ਵੱਧ ਤੋਂ ਵੱਧ ਮੀਟਿੰਗਾਂ ਕਰ ਕੇ ਅਕਾਲੀ ਦਲ ਦੀ ਨੀਂਹ ਮਜ਼ਬੂਤ ਕੀਤਾ ਜਾ ਰਿਹਾ ਹੈ । ਜਿਹੜੇ ਵਰਕਰ ਕਿਸੇ ਕਾਰਨ ਪਾਰਟੀ ਨਾਲੋਂ ਟੁੱਟੇ ਸਨ ਉਨ੍ਹਾਂ ਨੂੰ ਵੀ ਮੁੜ ਪਾਰਟੀ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਬਲਾਚੌਰ ‘ਚ ਅਕਾਲੀ ਦਲ ਨੂੰ ਮੁੜ ਤੋਂ ਪੈਰਾਂ ‘ਤੇ ਲਿਆ ਕੇ ਆਉਣ ਵਾਲੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਜਿੱਤ ਨੂੰ ਸੰਭਵ ਬਣਾਉਣ ਲਈ ਸਮੂਹ ਇਲਾਕੇ ਦੇ ਅਕਾਲੀ ਵਰਕਰਾਂ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ।

Leave a Reply

Your email address will not be published.


*


%d